21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਚਾਂਦਨੀ ਚੌਕ ਤੋਂ ਸਰਹੰਦ ਤੱਕ' ਦਾ ਸਫ਼ਲ ਮੰਚਨ <br/>

Ad Position 21
No active advertisement
ਅਜੀਤ ਡੈਸਕ 30-12-2025
ਮੁੱਲਾਂਪੁਰ-ਦਾਖਾ, 29 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਵਿਖੇ ਕਰਵਾਇਆ ਮਹੀਨਾਵਾਰ ਨਾਟਕ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਰਿਹਾ | ਸਮਾਗਮ ਦਾ ਰਸਮੀ ਉਦਘਾਟਨ ਡਾਕਟਰ ਅਮਰਪ੍ਰੀਤ ਸਿੰਘ ਦਿਉਲ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਗਿੱਲ ਸਾਬਕਾ ਬੀ.ਪੀ.ਈ.ਓ., ਉੱਘੇ ਲੇਖਕ ਅਮਰੀਕ ਤਲਵੰਡੀ, ਕਸਤੂਰੀ ਲਾਲ ਖ਼ਜ਼ਾਨਚੀ ਪਲਸ ਮੰਚ, ਵਰਿੰਦਰ ਸਿੰਘ ਸਿੱਧੂ ਪੰਡੋਰੀ, ਹਰਕੇਸ ਚੌਧਰੀ, ਪ੍ਰਗਟ ਸਿੰਘ ਵਲੋਂ ਸਾਂਝੇ ਰੂਪ ਵਿਚ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ | ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਰੰਗਕਰਮੀਆਂ ਵਲੋਂ ਹਰਕੇਸ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਉੱਘੇ ਨਾਟਕਕਾਰ ਗੁਰਸਰਨ ਭਾਅ ਜੀ ਦੀ ਲਿਖਤ ਨਾਟਕ 'ਚਾਂਦਨੀ ਚੌਂਕ ਤੋਂ ਸਰਹੰਦ ਤੱਕ' ਦਾ ਸਫ਼ਲ ਮੰਚਨ ਕੀਤਾ ਗਿਆ | ਨਾਟਕ ਰਾਹੀਂ ਰੰਗਕਰਮੀਆਂ ਵਲੋਂ ਸੂਖਮਤਾ ਨਾਲ ਕੁਰਬਾਨੀਆਂ ਦੇ ਇਤਿਹਾਸ ਨੂੰ ਪੇਸ ਕਰਦਿਆਂ 1675 ਈਸਵੀਂ ਤੋਂ 1716 ਤੱਕ ਦਾ ਕਲਾਤਮਕ ਚਿਤਰਣ ਪੇਸ਼ ਕੀਤਾ | ਔਰੰਗਜੇਬ ਦੇ ਰੋਲ ਵਿੱਚ ਭਾਗ ਸਿੰਘ, ਵਜੀਰ ਖਾਨ ਦੀ ਭੂਮਿਕਾ ਵਿੱਚ ਦੀਪਕ ਰਾਏ, ਦਰਵੇਸ ਦੀ ਭੂਮਿਕਾ ਵਿੱਚ ਹਰਕੇਸ ਚੌਧਰੀ ਅਤੇ ਮਸੰਦ ਦੇ ਰੋਲ ਵਿੱਚ ਕਮਲਜੀਤ ਮੋਹੀ ਦੀ ਖੂਬ ਸਰਾਹਨਾ ਹੋਈ | ਦੀਨੇ ਦੇ ਰੋਲ ਵਿੱਚ ਰਣਵੀਰ ਸਿੰਘ, ਪੇਂਡੂ ਦੇ ਰੋਲ ਵਿੱਚ ਪਰਦੀਪ ਕੌਰ, ਕਰਮਪ੍ਰੀਤ ਕੌਰ, ਨੈਨਾ ਸ਼ਰਮਾ, ਕਿਰਨਦੀਪ ਕੌਰ, ਸਿਪਾਹੀ ਦੇ ਰੋਲ ਵਿਚ ਲਖਵੀਰ ਸਿੰਘ ਤੇ ਸੂਖਮਸਮਦੀਪ ਸਿੰਘ ਨੇ ਕਮਾਲ ਦੀ ਅਦਾਕਾਰੀ ਕੀਤੀ | ਨਾਟਕ ਸਮਾਗਮ ਸਮੇਂ ਸਟੇਜ਼ ਸੰਚਾਲਕ ਪਰਗਟ ਸਿੰਘ, ਪੱਤਰਕਾਰ ਸੰਜੀਵ ਵਰਮਾ, ਚਰਨਜੀਤ ਸਿੰਘ, ਸੁਰਿੰਦਰ ਅਰੋੜਾ, ਅਜਮੇਰ ਸਿੰਘ ਮੁੱਲਾਂਪੁਰ, ਵਰਿੰਦਰ ਸਿੱਧੂ ਪੰਡੋਰੀ, ਬਲਦੇਵ ਢੱਟ, ਲਖਿੰਦਰ ਸਿੰਘ, ਜਗਤਾਰ ਸਿੰਘ ਹਿੱਸੋਵਾਲ, ਪਰਮਜੀਤ ਪੰਮੀ, ਰਾਜੀਵ ਪੁਰੀ, ਰਾਜਿੰਦਰ ਸਿੰਘ, ਮਾਸਟਰ ਉਜਾਗਰ ਸਿੰਘ, ਬਲਦੇਵ ਸਿੰਘ, ਲੈਕਚਰਾਰ ਬੂਟਾ ਸਿੰਘ, ਮਾਸਟਰ ਜਗਦੀਪ ਸਿੰਘ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਖੁਸ਼ੀਆਂ ਵਾਲੇ ਘਰ 'ਚ ਸੱਥਰ ਵਿਛਿਆ' ਰਾਏਕੋਟ ਦੇ ਇਕ ਹੋਟਲ 'ਚ ਨੌਜਵਾਨ ਵਲੋਂ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕ... ਅਗਲੀ ਖ਼ਬਰ ਲੁਧਿਆਣਾ ਕਾਰਪੋਰੇਸ਼ਨ ਦੀ ਆਮਦਨ ਵਧਾਉਣ ਬਹਾਨੇ 110 ਪੰਚਾਇਤਾਂ ਤੋੜਨਾ ਸਰਕਾਰ ਦੀ ਧੱਕੇਸ਼ਾਹੀ- ਮਨਪ੍ਰੀਤ ਸਿੰਘ ਇਯਾਲੀ
Ad Position 24