ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ 'ਚ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਵਲੋਂ ਨਗਰ ਨਿਗਮ ਲੁਧਿਆਣਾ ਦੇ ਉਸ ਨੋਟੀਫਿਕੇਸ਼ਨ ਬਾਰੇ ਆਪਣਾ ਪੱਖ ਪੇਸ਼ ਕੀਤਾ, ਜਿਸ ਵਿਚ 110 ਪਿੰਡਾਂ ਨੂੰ ਲੁਧਿਆਣਾ ਕਾਰਪੋਰੇਸ਼ਨ ਹੇਠ ਲਿਆਉਣ ਦਾ ਪਿੰਡਾਂ ਦੇ ਲੋਕਾਂ, ਗ੍ਰਾਮ ਪੰਚਾਇਤਾਂ ਵਲੋਂ ਵਿਰੋਧ ਹੋਣ ਲੱਗ ਪਿਆ | ਮਨਪ੍ਰੀਤ ਸਿੰਘ ਮਾਨਯੋਗ ਸਪੀਕਰ ਨੂੰ ਦੱਸਿਆ ਕਿ ਇਯਾਲੀ ਖੁਰਦ/ਇਯਾਲੀ ਕਲਾਂ ਸਮੇਤ ਸ਼ਹਿਰ ਦੀ ਹਦੂਦ ਦਾ ਹਿੱਸਾ ਕਾਫੀ ਪਿੰਡ ਨਗਰ ਨਿਗਮ ਲੁਧਿਆਣਾ ਅਧੀਨ ਆ ਸਕਦੇ ਹਨ, ਪ੍ਰੰਤੂ ਭਨੋਹੜ, ਹਸਨਪੁਰ, ਦਾਖਾ, ਪਮਾਲ, ਪਮਾਲੀ, ਰੁੜਕਾ, ਖੰਡੂਰ, ਬੀਹਲਾ ਦੂਰ ਵਾਲੇ ਪਿੰਡਾਂ ਨੂੰ ਨਗਰ ਨਿਗਮ ਹੇਠ ਲਿਆਉਣਾ ਉਚਿਤ ਨਹੀਂ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸ਼ਹਿਰਾਂ ਨਾਲੋਂ ਵੱਖਰੇ ਰਹਿਣ-ਸਹਿਣ, ਪੀੜ੍ਹੀ-ਦਰ ਪੀੜ੍ਹੀ ਪਰਿਵਾਰਕ ਸਾਂਝਾਂ ਨੂੰ ਖਤਮ ਹੋਣ ਤੋਂ ਰੋਕਿਆ ਜਾਵੇ |