20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹਲਕਾ ਦਾਖਾ ਅਧੀਨ 16 ਤੇ ਜ਼ਿਲ੍ਹੇ ਦੇ 110 ਪਿੰਡ ਨਗਰ ਨਿਗਮ 'ਚ ਲਿਆਉਣਾ ਲੈਂਡ ਪੂਲਿੰਗ ਦਾ ਹਿੱਸਾ-ਜਸਕਰਨ ਦਿਓਲ

Ad Position 21
No active advertisement
ਅਜੀਤ ਡੈਸਕ 31-12-2025
ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੀ ਹਦਾਇਤ 'ਤੇ ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ 110 ਪਿੰਡ ਲਿਆਉਣ ਵਾਲੀ ਨਗਰ ਨਿਗਮ ਲੁਧਿਆਣਾ ਦੀ ਤਜ਼ਵੀਜ਼ ਲੈਂਡ ਪੂਲਿੰਗ ਦਾ ਹੀ ਹਿੱਸਾ, ਜਿਸ ਦਾ ਸ਼੍ਰੋਮਣੀ ਅਕਾਲੀ ਦਲ (ਬ) ਤਿੱਖਾ ਵਿਰੋਧ ਕਰੇਗਾ, ਇਹ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਵਲੋਂ ਕੀਤਾ | ਜਸਕਰਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਅਹਿਲਕਾਰਾਂ ਵਲੋਂ ਕਾਰਪੋਰੇਟ ਘਰਾਣਿਆਂ ਤੋਂ ਅਰਬਾਂ ਰੁਪਿਆ ਫੰਡ ਲੈ ਕੇ ਪਹਿਲਾਂ ਲੈਂਡ ਪੂਲਿੰਗ ਰਾਹੀਂ ਖੇਤੀਬਾੜੀ ਜ਼ਮੀਨਾਂ 'ਤੇ ਕਬਜ਼ਾ ਕਰਨਾ ਦਾ ਪੱਤਾ ਖੇਡਿਆ, ਜਦ ਪੰਜਾਬ ਦੇ ਬਹਾਦਰ ਲੋਕਾਂ ਉਸ ਦਾ ਡਟਵਾਂ ਵਿਰੋਧ ਕੀਤਾ ਤਾਂ ਹੁਣ ਨਗਰ ਨਿਗਮ ਲੁਧਿਆਣਾ ਦੀ ਹਦੂਦ ਵਧਾਉਣ ਵਾਲਾ ਨਵਾਂ ਪੈਤੜਾਂ ਵੀ ਚੱਲਣ ਨਹੀਂ ਦੇਵਾਂਗੇ | ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਕੋਲ ਆਪਣੇ ਸਟਾਫ਼ ਨੂੰ ਤਨਖ਼ਾਹਾਂ ਦੇਣ ਲਈ ਤਾਂ ਪੈਸਾ ਨਹੀਂ, ਪਿੰਡ ਮਰਜ਼ ਕਰਨ ਦੀ ਤਜਵੀਜ਼ ਵਾਲੇ 110 ਪਿੰਡਾਂ ਦਾ ਵਿਕਾਸ ਕਿੱਥੋਂ ਕਰਵਾਏਗਾ | ਭਨੋਹੜ, ਦਾਖਾ, ਈਸੇਵਾਲ, ਗਹੌਰ ਸਮੇਤ ਹਲਕਾ ਦਾਖਾ ਦੇ 16 ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀ ਮਾਲਕੀ ਹੜੱਪਣ ਲਈ ਲਿਆ ਫ਼ੈਸਲਾ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਜ਼ਮੀਨਾਂ ਮਹਿੰਗੀਆਂ ਹੋਣ ਕਰਕੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਵਾਰ-ਵਾਰ ਲੁਧਿਆਣਾ ਦਿਹਾਤੀ ਦੇ ਪਿੰਡਾਂ 'ਤੇ ਵਾਰ ਕਰ ਰਿਹਾ | ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੁਧਿਆਣਾ ਦੇ 110 ਪਿੰਡ ਜਿੰਨ੍ਹਾਂ ਵਿਚ 16 ਪਿੰਡ ਹਲਕਾ ਦਾਖਾ ਦੇ ਹਨ, ਨੂੰ ਨਗਰ ਨਿਗਮ ਹੇਠ ਲਿਆਉਣ ਲਈ ਸਰਕਾਰ ਦੀ ਪਾਲਿਸੀ ਦਾ ਤਿੱਖਾ ਵਿਰੋਧ ਕਰਦਿਆਂ ਅਗਲੇ ਦਿਨਾਂ 'ਚ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਨੂੰ ਮਿਲਿਆ ਜਾਵੇਗਾ | ਜਸਕਰਨ ਸਿੰਘ ਦਿਓਲ ਨੇ ਉਸ ਮਤੇ ਦੀ ਕਾਪੀ ਵੀ ਦਿੱਤੀ, ਜਿਸ ਦੇ ਹਵਾਲੇ ਅਧੀਨ ਵਧੀਕ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਵਲੋਂ ਉਕਤ ਤਜਵੀਜ਼ ਬਾਰੇ ਲਿਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏਕੋਟ ਪੁੱਜ ਕੇ ਰਾਏ ਕੱਲਾ ਪਾਸੋਂ ਲਈ ਸੇਵਾ ਕਰਕੇ ਦੁਨੀਆ 'ਚ ਸਾਨੂੰ ਸਤਿਕਾਰ ਮਿਲ... ਅਗਲੀ ਖ਼ਬਰ ਨਗਰ ਨਿਗਮ ਅਧੀਨ ਪਿੰਡ ਲਿਆਉਣ ਵਾਲੀ ਤਜਵੀਜ਼ 'ਤੇ ਵਿਚਾਰ ਹੋਵੇ-ਇਯਾਲੀ
Ad Position 24