20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏਕੋਟ ਪੁੱਜ ਕੇ ਰਾਏ ਕੱਲਾ ਪਾਸੋਂ ਲਈ ਸੇਵਾ ਕਰਕੇ ਦੁਨੀਆ 'ਚ ਸਾਨੂੰ ਸਤਿਕਾਰ ਮਿਲ ਰਿਹਾ-ਰਾਏ ਅਜ਼ੀਜ਼ ਉੱਲ੍ਹਾ

Ad Position 21
No active advertisement
ਅਜੀਤ ਡੈਸਕ 31-12-2025
ਰਾਏਕੋਟ, 30 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਦੀਆਂ ਪਹਿਲਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏਕੋਟ ਦੀ ਧਰਤੀ 'ਤੇ ਪੁੱਜ ਕੇ ਸਾਡੇ ਵਡੇਰਿਆਂ ਰਾਏ ਕੱਲ੍ਹਾ ਜੀ ਨੂੰ ਬਖਸ਼ੀ ਸੇਵਾ ਕਰਕੇ ਅੱਜ ਪੂਰੀ ਦੁਨੀਆਂ 'ਚ ਸਿੱਖ ਕੌਮ ਸਾਡੇ ਪਰਿਵਾਰ ਨੂੰ ਸਤਿਕਾਰ ਦਿੰਦੀ ਹੈ | ਇਹ ਪ੍ਰਗਟਾਵਾ ਨਵਾਬ ਰਾਏ ਕੱਲਾ ਜੀ ਦੇ ਪਰਿਵਾਰ 'ਚੋਂ ਨੌਵੀਂ ਪੀੜ੍ਹੀ 'ਚ ਆਉਂਦੇ ਅਤੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲ੍ਹਾ ਖਾਂ ਨੇ ਕੈਨੇਡਾ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਂਗਲੀ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਕਰਵਾਏ ਗਏ ਸਮਾਗਮ ਮੌਕੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਦਸਮੇਸ਼ ਪਿਤਾ ਜੀ ਵਲੋਂ ਡਿਊਟੀ ਲਗਾਉਣ 'ਤੇ ਰਾਏ ਕੱਲ੍ਹਾ ਜੀ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਖ਼ਬਰ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮੰਗਵਾ ਕੇ ਦਿੱਤੀ ਸੀ ਅਤੇ ਗੁਰੂ ਸਾਹਿਬ ਜੀ ਵਲੋਂ ਰਾਏ ਕੱਲ੍ਹਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਰਾਏਕੋਟ ਤੋਂ ਜਾਂਦੇ ਸਮੇਂ ਭੇਟ ਕੀਤੀਆਂ ਨਿਸ਼ਾਨੀਆਂ 'ਚੋਂ ਗੰਗਾ ਸਾਗਰ ਅਜੇ ਵੀ ਉਨ੍ਹਾਂ ਵਲੋਂ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਦੇ ਉਹ ਦੁਨੀਆਂ ਭਰ 'ਚ ਸਿੱਖ ਸੰਗਤ ਨੂੰ ਦਰਸ਼ਨ ਵੀ ਕਰਵਾ ਰਹੇ ਹਨ | ਉਨ੍ਹਾਂ ਗੁਰੂ ਸਾਹਿਬ ਜੀ ਦੇ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਹੁੰਦਿਆਂ ਹੋਇਆ ਰਾਏਕੋਟ ਵਿਖੇ ਪੁੱਜ ਕੇ ਰਾਏ ਕੱਲ੍ਹਾ ਜੀ ਪਾਸੋਂ ਸੇਵਾ ਲੈਣ ਦੇ ਇਤਿਹਾਸ ਨੂੰ ਵੀ ਜਦੋਂ ਸੁਣਾਇਆ ਤਾਂ ਸੰਗਤਾਂ ਭਾਵੁਕ ਹੋ ਗਈਆਂ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਔਖੇ ਸਮੇਂ ਵਿਚ ਗੁਰੂ ਸਾਹਿਬ ਜੀ ਦਾ ਸਾਥ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਦਿੱਤਾ, ਉਹ ਯਾਦ ਅੱਜ ਤੱਕ ਸਿੱਖ ਕੌਮ ਦੇ ਮਨਾਂ 'ਚ ਵਸੀ ਹੋਈ ਹੈ ਤੇ ਉਹ ਆਪਣੇ ਵਡੇਰਿਆਂ 'ਤੇ ਮਾਣ ਮਹਿਸੂਸ ਕਰਦੇ ਹਨ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦਿੱਲੀ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਹੋਏ 7 ਰੋਜ਼ਾ ਸਮਾਗਮ ਦੇ ਆਖਰੀ ਦਿਨ ਰਾਏ ਕੱਲ੍ਹਾ ਜੀ ਦੇ ਪਰਿਵਾਰ 'ਚੋਂ ਰਾਏ ਅਜ਼ੀਜ਼ ਉੱਲ੍ਹਾ ਖਾਂ ਦਾ ਸਮਾਗਮਾਂ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਇਸ ਮੌਕੇ ਭਾਈ ਸਤਿਨਾਮ ਸਿੰਘ ਕਥਾਵਾਚਕ ਅਤੇ ਭਾਈ ਸੁਖਦੇਵ ਸਿੰਘ ਨੇ ਸ਼ਹਾਦਤਾਂ ਦੇ ਇਤਿਹਾਸ ਅਤੇ ਇਸ ਪਰਿਵਾਰ ਦੀ ਸੇਵਾ ਦੇ ਇਤਿਹਾਸ ਨੂੰ ਸ਼ਾਂਝਾ ਕੀਤਾ | ਇਸ ਮੌਕੇ ਰਾਏ ਅਜ਼ੀਜ਼ ਉੱਲ੍ਹਾ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਲੋਈ ਭੇਟ ਕਰਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ, ਰਣਜੀਤ ਸਿੰਘ ਸੋਹੀਆਂ, ਜੋਗਿੰਦਰ ਸਿੰਘ ਭੁੱਲਰ, ਹਰਦੀਪ ਸਿੰਘ ਭੋਗਲ, ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਜਸਦੀਪ ਸਿੰਘ ਗਿੱਲ ਹੰਬੜਾਂ, ਸੁਖਦੇਵ ਸਿੰਘ ਖ਼ਾਲਸਾ, ਬਹਾਦਰ ਸਿੰਘ ਜਨੇਤਪੁਰਾ, ਜਸਵਿੰਦਰ ਸਿੰਘ ਬਾਸੀ, ਚਰਨਪ੍ਰੀਤ ਸਿੰਘ ਭੁੱਲਰ, ਅਮਰਿੰਦਰ ਸਿੰਘ ਰਾਏਕੋਟ, ਬੈਂਸ ਭਰਾ ਲੈਂਗਲੀ ਸਮੇਤ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਸਮਸ ਮੌਕੇ ਪਿੰਡ ਚੌਧਰਪੁਰ ਪਹੁੰਚੇ ਚੇਅਰਮੈਨ ਜੋਬਨ ਰੰਧਾਵਾ ਤੇ ਚੇਅਰਮੈਨ ਡੈਨੀਅਲ ਭੱਟੀ ਦਾ ਸਵਾਗਤ ਅਗਲੀ ਖ਼ਬਰ ਹਲਕਾ ਦਾਖਾ ਅਧੀਨ 16 ਤੇ ਜ਼ਿਲ੍ਹੇ ਦੇ 110 ਪਿੰਡ ਨਗਰ ਨਿਗਮ 'ਚ ਲਿਆਉਣਾ ਲੈਂਡ ਪੂਲਿੰਗ ਦਾ ਹਿੱਸਾ-ਜਸਕਰਨ ਦਿਓਲ
Ad Position 24