ਬੰਗਾ, 1 ਜੂਨ (ਕਰਮ ਲਧਾਣਾ)-ਸਿੱਖਿਆ ਵਿਭਾਗ ਦੇ ਵੋਕੇਸ਼ਨਲ ਕੋਆਰਡੀਨੇਟਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਪਨ ਕੁਮਾਰ ਦੇ ਪਿਤਾ ਦਰਸ਼ਨ ਰਾਮ ਰਿਟਾਇਰਡ ਏ.ਐੱਸ.ਆਈ ਰੇਲਵੇ ਪੁਲਿਸ ਜੋ ਕਿ ਸੰਖੇਪ ਬਿਮਾਰੀ ਨਾਲ ਜੂਝਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਦਾ ਅੰਤਿਮ ਸੰਸਕਾਰ ਮੁਕੰਦਪੁਰ ਰੋਡ ਬੰਗਾ 'ਤੇ ਪੈਂਦੇ ਪਿੰਡ ਪੂਨੀਆਂ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ | ਸਵ. ਦਰਸ਼ਨ ਕੁਮਾਰ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਵਿਪਨ ਕੁਮਾਰ ਅਤੇ ਪਵਨ ਕੁਮਾਰ ਇਟਲੀ ਨੇ ਸਾਂਝੇ ਤੌਰ 'ਤੇ ਦਿਖਾਈ |