ਬਹਿਰਾਮ, 1 ਜੂਨ (ਨਛੱਤਰ ਸਿੰਘ ਬਹਿਰਾਮ)-ਪਿੰਡ ਕੁਲਥਮ ਵਿੱਚ ਸਮਾਜ ਭਲਾਈ ਦੇ ਕਾਰਜ ਕਰ ਰਹੀ ਕੁਲਥਮ ਵੈੱਲਫੇਅਰ ਸੁਸਾਇਟੀ ਰਾਜਨੀਤਕ ਤੌਰ 'ਤੇ ਬਹੁਜਨ ਸਮਾਜ ਪਾਰਟੀ ਦਾ ਵੀ ਪ੍ਰਚਾਰ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਕਰਦੇ ਕਿਹਾ ਕਿ ਸਮਾਜਿਕ ਕੰਮਾਂ ਦੇ ਨਾਲ-ਨਾਲ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦਾ ਪ੍ਰਚਾਰ ਵੀ ਜ਼ਰੂਰੀ ਹੈ, ਕਿਉਂਕਿ ਰਾਜਭਾਗ ਤੋਂ ਬਿਨਾਂ ਇੱਥੇ ਸਾਡੇ ਸਮਾਜ ਦੀ ਕੋਈ ਕਦਰ ਕੀਮਤ ਨਹੀਂ ਹੈ | ਜਿਸ ਦਿਨ ਇਸ ਦੇਸ਼ ਦੇ ਅੰਦਰ ਨੀਲੇ ਝੰਡੇ ਦਾ ਰਾਜ ਆਵੇਗਾ, ਉਸ ਦਿਨ ਸਾਡੀ ਕਦਰ ਕੀਮਤ ਹੋਵੇਗੀ | ਇਸ ਮੌਕੇ ਰਾਕੇਸ਼ ਕੁਮਾਰ ਕੁਲਥਮ, ਪ੍ਰਧਾਨ ਡਾ. ਸੋਨੂੰ ਨਰ, ਸਤਨਾਮ ਸਿੰਘ ਅਟਵਾਲ ਉਪ ਪ੍ਰਧਾਨ, ਦੀਪਕ ਅਟਵਾਲ ਉਪ ਖ਼ਜ਼ਾਨਚੀ, ਕੋਮਲ ਕੁਮਾਰ ਖ਼ਜ਼ਾਨਚੀ, ਮੁਕੇਸ਼ ਕੁਮਾਰ ਸਕੱਤਰ, ਕੁਲਦੀਪ ਕੁਮਾਰ ਜਨਰਲ ਸਕੱਤਰ, ਕੁਲਵੰਤ ਕੁਮਾਰ ਜਨਰਲ ਸਕੱਤਰ, ਰੋਹਿਤ ਕੁਮਾਰ ਸਕੱਤਰ, ਲਵਪ੍ਰੀਤ ਸਕੱਤਰ, ਹੈਰੀ ਸਲਾਹਕਾਰ, ਗੌਰਵ ਕੁਮਾਰ ਪ੍ਰੋਜੈਕਟ ਕੋਆਰਡੀਨੇਟਰ, ਸੋਨੂੰ ਚੁੰਬਰ ਮੀਡੀਆ ਅਧਿਕਾਰੀ, ਹਰਜੋਤ, ਗਗਨ ਕੁਲਥਮ, ਲੇਖ ਰਾਜ ਕੁਲਥਮ ਪੰਚ ਆਦਿ ਹਾਜ਼ਰ ਸਨ |