ਗੜ੍ਹਦੀਵਾਲਾ/ਦਸੂਹਾ 1 ਜੂਨ (ਚੱਗਰ, ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਸਮੂਹ ਸਟਾਫ ਵਲੋਂ ਪਿ੍ੰਸੀਪਲ ਰਸ਼ਪਾਲ ਕੌਰ ਜਿਨ੍ਹਾਂ ਨੇ ਸਰਕਾਰੀ ਸਕੂਲ ਡੱਫਰ ਵਿਚ ਲਗਪਗ ਤੇਰਾਂ ਸਾਲ ਬੇਦਾਗ਼ ਸੇਵਾਵਾਂ ਦਿੱਤੀਆਂ ਅਤੇ ਆਪਣੇ ਸਮੇਂ ਦੌਰਾਨ ਸਕੂਲ ਨੂੰ ਬਿਹਤਰ ਬਣਾਉਣ ਲਈ ਬਹੁਤ ਮਿਹਨਤ ਕੀਤੀ, ਦੀ ਸੇਵਾਮੁਕਤੀ 'ਤੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਪਿ੍ੰਸੀਪਲ ਰਸ਼ਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਡਾਕਟਰ ਹਰਜੀਤ ਸਿੰਘ ਐਸ. ਐਮ. ਓ. ਭੁੰਗਾ ਨੇ ਆਪਣੀ ਸੇਵਾ ਮੁਕਤੀ ਉਪਰੰਤ ਡੱਫਰ ਸਕੂਲ ਨੂੰ 51 ਹਜ਼ਾਰ ਦੀ ਮਾਇਕ ਸਹਾਇਤਾ ਦਿੱਤੀ | ਪਿ੍ੰਸੀਪਲ ਰਛਪਾਲ ਕੌਰ ਵੱਲੋਂ ਸਕੂਲ ਨੂੰ ਦਿੱਤੀ ਮਾਇਕ ਸਹਾਇਤਾ ਲਈ ਸਕੂਲ ਦੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੰੂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰਪਾਲ ਸਿੰਘ ਨੇ ਨਿਭਾਈ | ਇਸ ਮੌਕੇ ਹੈੱਡਮਾਸਟਰ ਗੁਰਦੇਵ ਸਿੰਘ, ਕਰਮਜੀਤ ਕੌਰ, ਡਾਕਟਰ ਕਰਮਵੀਰ ਸਿੰਘ, ਡਾਕਟਰ ਹਰਸ਼ਵੀਰ ਸਿੰਘ, ਸਤਵੀਰ ਕੌਰ, ਪਿ੍ੰਸੀਪਲ ਨਵਤੇਜ ਸਿੰਘ, ਲੈਕਚਰਾਰ ਸੁਰਿੰਦਰ ਕੁਮਾਰ, ਮੈਨੇਜਰ ਕੁਲਦੀਪ ਚੰਦ, ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵੱਲੋਂ ਸੇਵਾਦਾਰ ਜਸਵਿੰਦਰ ਸਿੰਘ ਧੁੱਗਾ, ਲੈਕਚਰਾਰ ਦਿਨੇਸ਼ ਠਾਕੁਰ, ਲੈਕਚਰਾਰ ਦਲਜੀਤ ਸਿੰਘ, ਲੈਕਚਰਾਰ ਇੰਦਰਜੀਤ, ਹਰਪਾਲ ਸਿੰਘ, ਜਗਮੋਹਨ ਸਿੰਘ, ਜਗਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਨਗਿੰਦਰਪਾਲ ਸਿੰਘ, ਬਲਵਿੰਦਰ ਕੌਰ, ਸਪਨਾ ਸਲਾਰੀਆ, ਸਾਲਨੀ, ਰਮਨਦੀਪ ਕੌਰ, ਰੇਖਾ ਰਾਣੀ, ਸੁਨੀਤਾ ਰਾਣੀ, ਜਗਦੇਵ ਸਿੰਘ ਆਦਿ ਹਾਜਰ ਸਨ |