21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭੌਰਾ 'ਚ ਏਡਜ਼ ਜਾਗਰੂਕਤਾ ਹਿਤ ਨੁੱਕੜ ਨਾਟਕ ਖੇਡਿਆ

Ad Position 21
No active advertisement
ਅਜੀਤ ਡੈਸਕ 04-09-2025
ਬੰਗਾ, 3 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਚਰਨਜੀਤ ਕੁਮਾਰ ਐਸ.ਐਮ.ਓ ਸੁੱਜੋਂ ਦੀ ਅਗਵਾਈ 'ਚ ਪਿੰਡ ਭੌਰਾ ਵਿਖ਼ੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਕਲਾਕਾਰਾਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਡਾ. ਚਰਨਜੀਤ ਕੁਮਾਰ ਐਸ.ਐਮ.ਓ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2030 ਤੱਕ ਏਡਜ਼ ਦੇ ਨਵੇਂ ਮਰੀਜ਼ ਨਾ ਆਉਣ ਦਾ ਟੀਚਾ ਲੈ ਕੇ ਸਿਹਤ ਸਟਾਫ਼ ਅਤੇ ਆਮ ਲੋਕਾਂ ਨੂੰ ਏਡਜ਼ ਬਿਮਾਰੀ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ | ਜਿਸ ਤਹਿਤ 12 ਅਗਸਤ ਤੋਂ 12 ਅਕਤੂਬਰ ਤੱਕ ਇੰਟੈਂਸੀਫਾਈਡ ਮੁਹਿੰਮ ਸੁਰੂ ਕੀਤੀ ਗਈ ਹੈ | ਇਸ ਮੁਹਿੰਮ ਦਾ ਮੁੱਖ ਮਕਸਦ ਐਚ.ਆਈ.ਵੀ ਅਤੇ ਐਸ.ਟੀ.ਆਈ ਨੂੰ ਘਟਾਉਣ, ਟੈਸਟਿੰਗ ਅਤੇ ਇਲਾਜ ਨੂੰ ਵਧਾਉਣਾ ਹੈ | ਉਹਨਾਂ ਦੱਸਿਆ ਕਿ ਏਡਜ਼ ਇੱਕ ਐਚ.ਆਈ.ਵੀ ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ 'ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖਤਮ ਕਰ ਦਿੰਦਾ ਹੈ | ਇਸ ਮੌਕੇ ਬਲਾਕ ਐਕਸਟੇਂਸ਼ਨ ਅਜੂਕੇਟਰ ਰਾਜ ਕੁਮਾਰ ਹੰਸ ਨੇ ਕਿਹਾ ਕਿ ਏਡਜ਼ ਦੇ ਮਰੀਜ਼ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ | ਉਸ ਨਾਲ ਵਧੀਆ ਵਿਵਹਾਰ ਕਰਨਾ ਚਾਹੀਦਾ ਹੈ | ਇਸ ਮੌਕੇ ਅਮਰਜੀਤ ਜੱਸੀ ਐਮ.ਐਲ.ਟੀ, ਗੁਰਲੀਨ ਕੌਰ ਸੀ.ਐਚ.ਓ, ਸੁਨੀਤਾ ਦੇਵੀ ਏ.ਐਨ.ਐਮ, ਹਰਵਿੰਦਰਪਾਲ ਸਿਹਤ ਕਰਮੀ, ਆਸ਼ਾ ਫਸੀਲੀਟੇਟਰ ਰਾਜ ਰਾਣੀ ਅਤੇ ਆਸ਼ਾ ਵਰਕਰ ਪਰਮਜੀਤ ਕੌਰ, ਮਨਜੀਤ ਕੌਰ, ਮਨਜੀਤ ਸੁੱਜੋਂ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਆਓ ਸਾਰੇ ਰਲ ਕੇ ਸਾਥ ਦੇਈਏ -ਲੱਧੜ ਅਗਲੀ ਖ਼ਬਰ ਮੰਗੂਪੁਰ ਪਰਿਵਾਰ ਨਾਲ ਸਵ. ਚੌ. ਰਾਮ ਸਰੂਪ ਭੂੰਬਲਾ ਦੀ ਮੌਤ 'ਤੇ ਹਲਕੇ ਦੇ ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਵਲੋਂ ਦੁੱਖ...
Ad Position 24