08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕਰਨਵੀਰ ਕਟਾਰੀਆ ਨੇ ਤਾਜੋਵਾਲ ਦੇ ਬੰਨ੍ਹ ਦਾ ਨੌਜਵਾਨ ਸਾਥੀਆਂ ਤੇ ਪਿੰਡ ਵਾਸੀਆਂ ਨਾਲ ਆਪ ਸਾਂਭਿਆ ਮੋਰਚਾ

Ad Position 21
No active advertisement
ਅਜੀਤ ਡੈਸਕ 05-09-2025
ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਹਲਕੇ ਦੇ ਨੌਜਵਾਨਾਂ ਦੀ ਆਵਾਜ਼ ਬਣੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨਵੀਰ ਕਟਾਰੀਆ ਵਲੋਂ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਤੇ ਹਿੱਤ ਲਈ ਬੇਲਾ ਤਾਜੋਵਾਲ, ਹੈਡੋ ਬੇਟ, ਔਲੀਆਪੁਰ, ਖੋਜਾ ਬੇਟ ਬੰਨ੍ਹ ਦੀ ਮਜ਼ਬੂਤੀ ਵਾਸਤੇ ਲਗਾਤਾਰ ਉਦਮ ਜਾਰੀ ਹਨ | ਪਿਛਲੇ ਸਮੇਂ ਦੌਰਾਨ ਆਏ ਭਾਰੀ ਮੀਂਹ ਕਾਰਨ ਲੋਕਾਂ ਵਿਚ ਦਰਿਆਈ ਕਿਨਾਰੇ ਦੇ ਕੰਮਜ਼ੋਰ ਹੋ ਰਹੇ ਬੰਨ੍ਹ ਨੂੰ ਲੈ ਕੇ ਚਿੰਤਾ ਵੱਧ ਗਈ ਸੀ | ਇਸ ਹਾਲਾਤ ਨੂੰ ਦੇਖਦਿਆਂ ਕਰਨਵੀਰ ਕਟਾਰੀਆ ਨੇ ਪਿੰਡ ਵਾਸੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਦਿਆਂ ਜਗ੍ਹਾ-ਜਗ੍ਹਾ 'ਤੇ ਬੰਨ੍ਹ ਦੀ ਪਕਾਈ ਅਤੇ ਉਸ ਦੀ ਮੁਰੰਮਤ ਲਈ ਉਪਰਾਲੇ ਸ਼ੁਰੂ ਕੀਤੇ | ਉਨ੍ਹਾਂ ਨੇ ਕਿਹਾ ਕਿ ਬੇਲਾ ਤਾਜੋਵਾਲ, ਹੈਡੋਂ ਬੇਟ, ਔਲੀਆਪੁਰ, ਖੋਜਾ ਬੇਟ ਬੰਨ੍ਹ ਦੀ ਸੰਭਾਲ ਲਈ ਲੋਕਾਂ ਨਾਲ ਸਹਿਯੋਗ ਕਰਕੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ | ਬੇਲਾ ਤਾਜੋਵਾਲ ਬੰਨ੍ਹ ਦੀ ਮਜ਼ਬੂਤੀ ਲਈ ਇਹ ਕਾਰਜ ਯੂਥ ਆਗੂ ਦੀ ਲੋਕਾਂ ਪ੍ਰਤੀ ਵਚਨਬੱਧਤਾ ਤੇ ਜ਼ਮੀਨੀ ਪੱਧਰ 'ਤੇ ਕੀਤੇ ਜਾ ਰਹੇ ਕਾਰਜਾਂ ਦਾ ਸਪੱਸ਼ਟ ਸਬੂਤ ਹੈ |
Ad Position 22
No active advertisement
ਪਿਛਲੀ ਖ਼ਬਰ ਤਬਾਹੀ ਨੂੰ ਕੁਦਰਤੀ ਆਫ਼ਤ ਕਹਿ ਕੇ ਸਰਕਾਰਾਂ ਦਾ ਫਰਜ਼ ਪੂਰਾ ਨਹੀਂ ਹੁੰਦਾ-ਕਾ: ਸੇਖੋਂ ਅਗਲੀ ਖ਼ਬਰ ਬੇਸਹਾਰਾ ਗਾਂ ਅੱਗੇ ਆਉਣ ਕਾਰਨ ਦੋ ਗੱਡੀਆਂ ਟਕਰਾਈਆਂ
Ad Position 24