ਕਟਾਰੀਆਂ, 4 ਸਤੰਬਰ (ਪ੍ਰੇਮੀ ਸੰਧਵਾਂ)-ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਥੱਲੇ ਆਏ | ਲੋਕਾਂ ਦੀ ਮਦਦ ਲਈ ਅਦਾਰਾ 'ਅਜੀਤ' ਵਲੋਂ ਸ਼ੁਰੂ ਕੀਤੀ ਰਾਹਤ ਫੰਡ ਸਕੀਮ ਦੀ ਪ੍ਰਸੰਸਾ ਕਰਦਿਆਂ ਕਿਸਾਨ ਆਗੂ ਤੇ ਗਰੀਬਾਂ ਦੇ ਸੱਚੇ ਹਮਦਰਦ ਨਿਰਮਲ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਰਮਨ ਸੰਧੂ ਤੇ ਸਮਾਜ ਸੇਵੀ ਜਥੇ ਮੱਖਣ ਸਿੰਘ ਸੰਧੂ ਤੇ ਪ੍ਰਵਾਸੀ ਭਾਰਤੀ ਰਵਿੰਦਰ ਸਿੰਘ ਬੋਇਲ ਮਕਸੂਦਪੁਰ ਹਾਲ ਵਾਸੀ ਅਮਰੀਕਾ, ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਹਰ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਵਲੋਂ ਜੋ ਵੀ ਸਰਦਾ ਹੋਵੇ ਤਾਂ ਉਹ ਰਾਹਤ ਵੰਡ 'ਚ ਆਪਣਾ ਯੋਗਦਾਨ ਜ਼ਰੂਰ ਪਾਵੇ |