08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਾਲਵਿੰਦਰ ਕੰਗ ਵਲੋਂ ਤਾਜੋਵਾਲ ਬੰਨ੍ਹ ਲਈ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-09-2025
ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਵਿਚ ਹੜ੍ਹ ਪੀੜਤਾਂ ਨੂੰ ਹਰ ਸਹੂਲਤ ਉਪਲਬਧ ਕਰਾਈ ਜਾ ਰਹੀ ਹੈ | ਜਿਥੇ-ਜਿਥੇ ਵੀ ਪ੍ਰਸ਼ਾਸਨ ਤੇ ਸਮੂਹ ਸੰਗਤ ਰਲ ਕੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਕਰ ਰਹੀ ਹੈ, ਉਥੇ ਮੈਡੀਕਲ ਸਹੂਲਤ ਵੀ ਉਪਲਬਧ ਕਰਾਈ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਹੋਇਆਂ ਮਾਲਵਿੰਦਰ ਸਿੰਘ ਕੰਗ ਐਮ. ਪੀ. ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਨੇ ਕਿਹਾ ਤਾਜੋਵਾਲ ਬੰਨ੍ਹ ਦੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਹੋਇਆ ਮੈਂ ਆਪਣੇ ਐਮ. ਪੀ. ਅਖ਼ਤਿਆਰੀ ਫ਼ੰਡ ਵਿਚੋਂ 20 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਉਂਦਾ ਹਾਂ ਜਿਸ ਨਾਲ ਕਿ ਤਾਜੋਵਾਲ ਦਾ ਬੰਨ੍ਹ ਪੱਕਾ ਪੱਥਰ ਦਾ ਬਣ ਸਕੇ | ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅੱਜ ਭਾਖੜਾ ਡੈਮ ਤੋਂ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜਿਸ ਨਾਲ ਕਿ ਇੰਨਾ ਜ਼ਿਆਦਾ ਖ਼ਤਰਾ ਨਹੀਂ ਹੈ ਪਰ ਫੇਰ ਵੀ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਸ਼ਿਵਕਰਨ ਚੇਚੀ ਪ੍ਰਧਾਨ ਬੀ. ਸੀ. ਵਿੰਗ ਪੰਜਾਬ, ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ, ਬਲਵੀਰ ਮੀਲੂ ਬਲਾਕ ਪ੍ਰਧਾਨ, ਦਵਿੰਦਰ ਪਾਲ ਬਲਾਕ ਪ੍ਰਧਾਨ, ਸਤਨਾਮ ਸਿੰਘ ਸਰਪੰਚ, ਦਾਰਾ ਸਿੰਘ ਸਰਪੰਚ, ਬਲਵੀਰ ਸਿੰਘ ਭੰਗੂ ਸਰਪੰਚ ਤੇ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਡੀ. ਸੀ. ਵਲੋਂ ਹੜ੍ਹ ਪੀੜਤ ਮਰੀਜ਼ਾਂ ਦੇ ਲੈਬ ਟੈਸਟ ਤੇ ਖੂਨ ਯੂਨਿਟ ਮੁਫ਼ਤ ਜਾਰੀ ਕਰਨ ਦਾ ਫੈਸਲਾ ਅਗਲੀ ਖ਼ਬਰ ਐਲ. ਟੀ. ਐਸ. ਯੂ. ਦੀ ਐਨ. ਐਸ. ਐਸ. ਯੂਨਿਟ ਨੇ ਹੜ੍ਹ ਸੰਕਟ ਦੌਰਾਨ ਬਚਾਅ ਤੇ ਰਾਹਤ ਕਾਰਜ ਚਲਾਏ
Ad Position 24