23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ ਸਿਹਤ ਵਿਭਾਗ ਨੇ ਦਵਾਈ ਦਾ ਛਿੜਕਾਅ ਕਰਵਾਇਆ

Ad Position 21
No active advertisement
ਅਜੀਤ ਡੈਸਕ 22-09-2025
ਰੱਤੇਵਾਲ, 21 ਸਤੰਬਰ (ਅਸ਼ੋਕ ਕੁਮਾਰ ਲੀਲ)-ਸਿਹਤ ਵਿਭਾਗ ਦੀ ਟੀਮ ਵਲੋਂ ਡਾ. ਕੁਲਵਿੰਦਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ ਡੇਂਗੂ ਤੇ ਹੋਰ ਬਿਮਾਰੀਆਂ ਦੇ ਮੱਦੇਨਜ਼ਰ ਦਵਾਈ ਦਾ ਛਿੜਕਾਅ ਸਾਰੇ ਪਿੰਡ ਵਿਚ ਕਰਵਾਇਆ | ਜਿਸ ਸੰਬੰਧੀ ਦਿਲਬਾਗ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਤੇ ਹੜ੍ਹ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਤੇ ਹੋਰ ਚਮੜੀ ਰੋਗ ਪਾਣੀ ਖੜ੍ਹਨ ਕਾਰਨ ਲੱਗ ਜਾਂਦੇ ਹਨ | ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ ਦਵਾਈ ਦਾ ਛਿੜਕਾਅ ਕੀਤਾ | ਉਨ੍ਹਾਂ ਦੀ ਟੀਮ ਨਾਲ ਰਾਮ ਗੋਪਾਲ, ਮਹਿੰਦਰ ਸਿੰਘ, ਚੰਦਨ ਕੁਮਾਰ, ਕੁਲਦੀਪ ਸਿੰਘ, ਰਾਜਨ ਬੱਧਣ, ਪਰਮਵੀਰ, ਜਸਪਾਲ ਸਿੰਘ, ਨਾਗਰ ਮੱਲ, ਰਸ਼ਪਾਲ, ਮਨੋਜ ਕੁਮਾਰ ਤੇ ਪੂਰੀ ਟੀਮ ਪਿੰਡ ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ ਦਵਾਈ ਦਾ ਛਿੜਕਾਅ ਕੀਤਾ | ਟੀਮ ਦੇ ਨਾਲ ਪਿੰਡ ਦੇ ਸਰਪੰਚ ਸਤਨਾਮ ਸਿੰਘ, ਰੁਪਿੰਦਰ ਕੁਮਾਰ ਤੇ ਮਨਜੀਤ ਸਿੰਘ ਹੋਰ ਪਤਵੰਤੇ ਸੱਜਣ ਨਾਲ ਮੌਕੇ 'ਤੇ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਐਲਾਨ ਕੀਤਾ ਰਾਹਤ ਫ਼ੰਡ ਨਾਕਾਫ਼ੀ-ਦਸਗਰਾਂਈ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24