22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੰਗ ਨੇ ਮੁਕੰਦਪੁਰ-ਚੱਕਦਾਨਾ ਸੜਕ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 22-09-2025
ਮੁਕੰਦਪੁਰ, 21 ਸਤੰਬਰ (ਅਮਰੀਕ ਸਿੰਘ ਢੀਂਡਸਾ)-ਵਿਧਾਨ ਸਭਾ ਹਲਕਾ ਬੰਗਾ ਦੇ ਫਿਲੌਰ-ਰਾਹੋਂ-ਮਾਛੀਵਾੜਾ ਅਤੇ ਫਗਵਾੜਾ-ਨਵਾਂਸ਼ਹਿਰ-ਰੂਪਨਗਰ ਹਾਈਵੇ ਨੂੰ ਜੋੜਦੀ ਕਸਬਾ ਮੁਕੰਦਪੁਰ ਤੋਂ ਚੱਕਦਾਨਾ ਨੂੰ ਜਾਣ ਵਾਲੀ 8 ਕਿੱਲੋਮੀਟਰ ਸੜਕ ਦਾ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਸਕੀਮ ਤਹਿਤ ਚਾਰ ਕਰੋੜ ਤੋਂ ਵੱਧ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਵਲੋਂ ਰੱਖਿਆ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਕੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ 'ਚ ਟੁੱਟ ਚੁੱਕੀਆਂ ਜਾਂ ਨੁਕਸਾਨੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਵਾ ਕੇ ਸੂਬੇ ਨੂੰ ਸੜਕਾਂ ਪੱਖੋਂ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਯਤਨਸ਼ੀਲ ਹੈ | ਇਸ ਸੜਕ ਦੀ ਚਿਰਾਂ ਤੋਂ ਖਸਤਾ ਹੋਈ ਹਾਲਤ ਤੋਂ ਤੰਗ-ਪ੍ਰੇਸ਼ਾਨ ਇਲਾਕਾ ਨਿਵਾਸੀਆਂ ਵਲੋਂ ਵਾਰ-ਵਾਰ ਇਸ ਸੜਕ ਨੂੰ ਵਧੀਆ ਮਟੀਰੀਅਲ ਪਾ ਕੇ ਨਵਿਆਉਣ ਦੀ ਮੰਗ ਕੀਤੀ ਜਾ ਰਹੀ ਸੀ | ਵਰਣਨਯੋਗ ਹੈ ਕਿ ਇਸ ਮੌਕੇ ਇਲਾਕੇ ਦੇ ਟਕਸਾਲੀ ਤੇ ਅਗਾਂਹਵਧੂ ਆਗੂ, ਆਮ ਆਦਮੀ ਪਾਰਟੀ ਪੰਜਾਬ ਵੁਮੈਨ ਸੈੱਲ ਦੇ ਸਕੱਤਰ ਮੈਡਮ ਹਰਜੋਤ ਕੌਰ ਲੋਹਟੀਆ ਤੇ ਹਲਕਾ ਇੰਚਾਰਜ ਵਜੋਂ ਸੇਵਾ ਨਿਭਾਉਂਦੇ ਕੁਲਜੀਤ ਸਿੰਘ ਸਰਹਾਲ ਦੀ ਗੈਰ ਹਾਜ਼ਰੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ, ਕਿਉਂਕਿ ਦੋਵੇਂ ਆਗੂ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਿਰੁੱਧ ਚੋਣ ਲੜ ਕੇ ਥੋੜੀਆਂ ਵੋਟਾਂ ਦੇ ਫ਼ਰਕ ਨਾਲ ਚੋਣ ਹਾਰੇ ਸਨ | ਇਸ ਮੌਕੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਐਸ. ਡੀ. ਐਮ. ਮੈਡਮ ਅਨਮਜੋਤ ਕੌਰ, ਜ਼ਿਲ੍ਹਾ ਐਸ. ਸੀ. ਵਿੰਗ ਪ੍ਰਧਾਨ ਸੋਹਣ ਲਾਲ ਢੰਡਾ, ਸਰਪੰਚ ਮੁਕੰਦਪੁਰ ਪੰਕਜ ਕੁਮਾਰ ਲੋਹਟੀਆ, ਬਲਬੀਰ ਸਿੰਘ ਦਿਓਲ, ਚਰਨਜੀਤ ਸਿੰਘ ਝੱਜ, ਇੰਦਰਜੀਤ ਮਾਨ, ਮਨਜੀਤ ਸਿੰਘ ਨਾਮਧਾਰੀ ਤੇ ਹੋਰ ਹਾਜ਼ਰ ਸਨ | ਜਦੋਂ ਹਰਜੋਤ ਕੌਰ ਲੋਹਟੀਆ ਨੂੰ ਨੀਂਹ ਪੱਥਰ ਵਾਲੇ ਸਥਾਨ 'ਤੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਜਾਂ ਪ੍ਰਸ਼ਾਸਨ ਵਲੋਂ ਇਸ ਬਾਰੇ ਕੋਈ ਇਨਵੀਟੇਸ਼ਨ ਨਹੀਂ ਮਿਲਿਆ | ਹੈਰਾਨੀ ਦੀ ਗੱਲ ਹੈ ਕਿ ਮੁਕੰਦਪੁਰ ਵਿਖੇ ਰੱਖੇ ਇਸ ਉਦਘਾਟਨ ਸਮਾਰੋਹ ਵਿਚੋਂ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂਆਂ ਨਾਲੋਂ ਹੋਰ ਪਾਰਟੀਆਂ ਦੇ ਲੋਕ ਵੱਧ ਨਜ਼ਰ ਆਏ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੈਨਪੁਰ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਨੇ ਕੀਤਾ ਜਾਗਰੂਕ ਅਗਲੀ ਖ਼ਬਰ ਮਿਊਾਸਪਲ ਇੰਪਲਾਈਜ਼ ਯੂਨੀਅਨ ਤੇ ਸਮੂਹ ਸਫ਼ਾਈ ਕਰਮਚਾਰੀਆਂ ਯੂਨੀਅਨ ਵਲੋਂ ਕੀਤੀ ਹੜਤਾਲ ਦੇ ਮੱਦੇਨਜ਼ਰ ਸ਼ਹਿਰ 'ਚ ਲੱਗੇ ਕੂ...
Ad Position 24