ਨਵਾਂਸ਼ਹਿਰ, 21 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਮਿਊਾਸਪਲ ਇੰਪਲਾਈਜ਼ ਯੂਨੀਅਨ ਦੇ ਸਮੂਹ ਸਫਾਈ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਪੰਜਵੇਂ ਦਿਨ ਵਿਚ ਦਾਖਲ ਹੋ ਗਈ, ਜਿਸ ਕਾਰਨ ਸ਼ਹਿਰ 'ਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸ਼ਹਿਰ 'ਚ ਗੰਦਗੀ ਦੇ ਹੋਰ ਵੀ ਭਿਆਨਕ ਢੇਰ ਲੱਗ ਜਾਣਗੇ ਤੇ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਜਾਵੇਗਾ | ਨਵਾਂਸ਼ਹਿਰ ਦੇ ਰਾਹੋਂ ਰੋਡ, ਬੰਗਾ ਰੋਡ, ਸਿਟੀ ਥਾਣੇ ਦੇ ਕੋਲ, ਨਗਰ ਕੌਂਸਲ ਦੇ ਦਫ਼ਤਰ ਦੇ ਕੋਲ, ਰੇਲਵੇ ਰੋਡ, ਸਤਿਗੁਰੂ ਨਗਰ ਤੇ ਹੋਰ ਅਨੇਕ ਥਾਵਾਂ 'ਤੇ ਕੂੜੇ ਦੇ ਢੇਰ ਲੱਗ ਗਏ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਗੰਦਗੀ ਦੇ ਢੇਰ ਹਟਾਏ ਜਾਣ ਕਿਉਂਕਿ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਕਾਰਨ ਕੱਲ੍ਹ ਹਲਕੀ ਪਈ ਬਰਸਾਤ ਕਾਰਨ ਉਸ ਤੋਂ ਬਾਅਦ ਧੁੱਪ ਚੜ੍ਹਨ ਕਾਰਨ ਗੰਦਗੀ ਦੇ ਢੇਰਾਂ ਉੱਪਰ ਮੱਛਰ ਮੱਖੀਆਂ ਦੀ ਭਰਮਾਰ ਵੱਧ ਗਈ |