30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖਟਕੜ ਕਲਾਂ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਦੀ ਸ਼ੁਰੂਆਤ ਬਾਬਾ ਮੰਗਾ ਤੇ ਕੁਲਜੀਤ ਸਿੰਘ ਸਰਹਾਲ ਨੇ ਕਰਵਾਈ

Ad Position 21
No active advertisement
ਅਜੀਤ ਡੈਸਕ 24-09-2025
ਬੰਗਾ, 23 ਸਤੰਬਰ (ਕੁਲਦੀਪ ਸਿੰਘ ਪਾਬਲਾ) - ਬਾਬਾ ਜਵਾਹਰ ਸਿੰਘ ਝੰਡਾ ਜੀ ਖਟਕੜ ਕਲਾਂ ਵਿਖੇ ਸਲਾਨਾ 20ਵਾਂ ਛਿੰਝ ਮੇਲਾ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ, ਐਨ. ਆਰ. ਆਈ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦੌਰਾਨ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਹਨਾਂ ਨੇ ਬਾਬਾ ਜਸਦੀਪ ਸਿੰਘ ਮੰਗਾ ਅਤੇ ਪ੍ਰਬੰਧਕਾਂ ਨੂੰ ਛਿੰਝ ਮੇਲੇ ਦੀਆਂ ਵਧਾਈਆਂ ਦਿੱਤੀਆਂ | ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛਿੰਝ ਮੇਲੇ ਸਾਡੀ ਵਿਰਾਸਤ ਦਾ ਹਿੱਸਾ ਹਨ | ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ 'ਚ ਖੇਡ ਮੇਲੇ ਕਰਵਾਉਣੇ ਬਹੁਤ ਜਰੂਰੀ ਹਨ | ਇਸ ਦੌਰਾਨ ਛਿੰਝ ਮੇਲੇ ਵਿੱਚ ਪਹੁੰਚੇ ਸਾਬਕਾ ਹਲਕਾ ਵਿਧਾਇਕ ਮੋਹਣ ਲਾਲ ਨੇ ਬਾਬਾ ਜਸਦੀਪ ਸਿੰਘ ਮੰਗਾ ਨੂੰ ਮੁਬਾਰਕਾਂ ਦਿੱਤੀਆਂ | ਇਸ ਅਖਾੜੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਲੱਖ ਦਾਤਾ ਪੀਰ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਦਾ ਬਾਬਾ ਮੰਗਾ ਵਲੋਂ ਮਾਣ ਸਨਮਾਨ ਕੀਤਾ ਗਿਆ | ਇਸ ਛਿੰਝ ਮੇਲੇ 'ਚ 100 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਦੌਰਾਨ ਪਟਕੇ ਦੀ ਪਹਿਲੀ ਕੁਸ਼ਤੀ ਹੌਦੀ ਇਰਾਨ ਤੇ ਸਦਾਮ ਹੁਸ਼ਿਆਰਪੁਰ ਵਿਚਕਾਰ ਹੋਈ ਜਿਸ ਵਿੱਚ ਹੌਦੀ ਇਰਾਨ ਜੇਤੂ ਰਿਹਾ | ਦੂਜੀ ਕੁਸ਼ਤੀ ਨੀਰਜ ਤੇ ਵਿਸ਼ਾਲ ਭੋਡੂ ਵਿਚਕਾਰ ਕੁਸ਼ਤੀ ਹੋਈ ਜਿਸ ਵਿੱਚ ਨੀਰਜ ਜੇਤੂ ਰਿਹਾ | ਤੀਜੀ ਕੁਸ਼ਤੀ ਤਾਲਿਬ ਤੇ ਅਭਿਨਾਇਕ ਵਿਚਕਾਰ ਕੁਸ਼ਤੀ ਵਿੱਚੋਂ ਆਭਿਨਾਇਕ ਨੇ ਜਿੱਤ ਹਾਸਲ ਕਰਕੇ ਪਟਕੇ 'ਤੇ ਕਬਜ਼ਾ ਕੀਤਾ | ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਅਤੇ ਪ੍ਰਬੰਧਕਾਂ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਪਹਿਲਵਾਨਾਂ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਜਸਦੀਪ ਸਿੰਘ ਮੰਗਾ, ਯੁਵਰਾਜ ਸਿੰਘ, ਬਹਾਦਰ ਸਿੰਘ ਸ਼ੇਰਗਿੱਲ, ਦੇਵ ਥਿੰਦ, ਦੀਪ ਯੂ. ਕੇ, ਜਥੇਦਾਰ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਦੋਸਾਂਝ, ਨਰਿੰਦਰ ਸਿੰਘ ਦੋਸਾਂਝ, ਤਰਸੇਮ ਸਿੰਘ ਦੋਸਾਂਝ, ਸਰਬਜੀਤ ਸਿੰਘ ਦੋਸਾਂਝ, ਕੁਲਵੰਤ ਸਿੰਘ ਦੋਸਾਂਝ ਅਤੇ ਸਮੂਹ ਦਰਸ਼ਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਗਰੀਬਾਂ ਦੇ ਮਕਾਨਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇਗੀ-ਬਲਾਕ... ਅਗਲੀ ਖ਼ਬਰ ਔੜ ਵਿਖੇ ਦੁਸਹਿਰੇ ਦੇ ਮੇਲੇ ਦੀ ਸ਼ੁਰੂਆਤ
Ad Position 24