ਨਵਾਂਸ਼ਹਿਰ/ ਉਸਮਾਨਪੁਰ, 23 ਸਤੰਬਰ (ਹਰਮਿੰਦਰ ਸਿੰਘ ਪਿੰਟੂ, ਸੰਦੀਪ ਮਝੂਰ)-ਪਿੰਡ ਪੁੰਨੂੰਮਜਾਰਾ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ 6ਵਾਂ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਬੁਲਟ ਮੋਟਰਸਾਈਕਲ ਦੀ ਇਨਾਮੀ ਕੁਸ਼ਤੀ ਅਜੈ ਗੁੱਜਰ ਹਰਿਆਣਾ ਤੇ ਪਰਵੀਨ ਕੁਹਾਲੀ ਭਾਰਤ ਕੇਸਰੀ ਵਿਚਾਲੇ ਹੋਵੇਗੀ | ਇਸ ਤੋਂ ਇਲਾਵਾ ਹੋਰ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਜੇਤੂਆਂ ਨੂੰ ਮੋਟਰਸਾਈਕਲ, ਸੋਨੇ ਦੀਆਂ ਮੁੰਦਰੀਆਂ ਤੇ ਨਕਦਨਾਮਾ ਇਨਾਮ ਵਜੋਂ ਭੇਟ ਕੀਤਾ ਜਾਵੇਗਾ |