ਘੁੰਮਣਾਂ, 23 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਮਾਂ ਭਗਵਤੀ ਜਾਗਰਣ ਸਵ: ਭਗਤ ਸ਼ਿਵ ਦਿਆਲ, ਸਵ: ਬਾਬੂ ਰਾਮ ਤੇ ਸਾਧੂ ਰਾਮ ਦੀ ਯਾਦ 'ਚ 26ਵਾਂ ਜਾਗਰਣ ਮੰਗਤ ਰਾਮ ਭੋਗਲ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 1 ਅਕਤੂਬਰ ਨੂੰ ਕਰਵਾਇਆ ਦਾ ਰਿਹਾ ਹੈ | ਪਰਮਜੀਤ ਭੋਗਲ ਨੇ ਜਾਣਕਾਰੀ ਦਿੰਦੇ ਕਿਹਾ ਕਿ 12 ਵਜੇ ਲੰਗਰ ਹੋਵੇਗਾ ਰਾਤ 8 ਵਜੇ ਗਾਇਕ ਸੁਦੇਸ਼ ਕੁਮਾਰੀ, ਗੌਤਮ ਜਲੰਧਰੀ, ਅਜਮੇਰ ਹੀਰ, ਸੀਰਤ ਕੁਮਾਰੀ, ਹਿਮਾਯੂ ਗਰਗ, ਜਸਵੀਰ ਸ਼ੀਰਾ, ਰਾਣੀ ਅਰਮਾਨ ਤੇ ਜਸਵੀਰ ਭੰਵਰਾ ਮਾਤਾ ਦੀਆਂ ਭੇਟਾਂ ਸਰਵਣ ਕਰਾਉਣਗੇ | ਮੁੱਖ ਮਹਿਮਾਨ ਸਾਈਾ ਮਾਣੇ ਸ਼ਾਹ ਹੋਣਗੇ, ਆਰਵ ਭੋਗਲ ਸਭ ਦਾ ਸਵਾਗਤ ਕਰਨਗੇ |