31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ -ਵਿਧਾਇਕਾ ਸੰਤੋਸ਼ ਕਟਾਰੀਆ

Ad Position 21
No active advertisement
ਅਜੀਤ ਡੈਸਕ 24-09-2025
• ਤਰਨ ਤਾਰਨ ਤੇ ਬਰਨਾਲਾ ਜ਼ਿਲ੍ਹੇ 'ਚ ਕਾਰਡ ਬਣਾਉਣ ਮਗਰੋਂ ਬਾਕੀ ਜ਼ਿਲਿ੍ਹਆਂ 'ਚ ਵੀ ਜਲਦ ਹੀ ਯੋਜਨਾ ਹੋਵੇਗੀ ਸ਼ੁਰੂ
ਬਲਾਚੌਰ, 23 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਲੋਕਾਂ ਵਾਸਤੇ 10 ਲੱਖ ਰੁਪਏ ਦਾ ਬੀਮਾ ਕਰਨ ਦਾ ਐਲਾਨ ਕੀਤਾ ਗਿਆ ਸੀ ਉਥੇ ਹੁਣ ਉਸ ਦੀ ਰਜਿਸਟਰੇਸ਼ਨ ਦਾ ਕਾਰਜ ਵੀ ਸ਼ੁਰੂ ਹੋ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਰਦਿਆਂ ਹੋਇਆਂ ਕਿਹਾ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਿਹਤ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਇਹ ਯੋਜਨਾ ਸਭ ਤੋਂ ਪਹਿਲਾਂ ਤਰਨਤਾਰਨ ਅਤੇ ਬਰਨਾਲਾ ਵਿੱਚ ਸ਼ੁਰੂ ਹੋ ਗਈ ਹੈ ਅਤੇ ਬਾਅਦ ਵਿਚ ਸਾਰੇ ਪੰਜਾਬ ਵਿੱਚ ਵੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਵਾਉਣ ਲਈ ਘਰ ਤੋਂ ਦੂਰ ਨਹੀ ਜਾਣਾ ਪਵੇਗਾ | ਉਨ੍ਹਾਂ ਕਿਹਾ ਕੇ ਇਸ ਯੋਜਨਾ ਲਈ ਅਧਾਰ ਕਾਰਡ, ਵੋਟਰ ਕਾਰਡ ਦੀ ਜਰੂਰਤ ਪਵੇਗੀ | 10 ਤੋਂ 12 ਦਿਨਾਂ ਵਿੱਚ ਜ਼ਿਲਿ੍ਹਆਂ ਵਿਚ ਰਜਿਸਟ੍ਰੇਸ਼ਨ ਦਾ ਕੰਮ ਪੂਰਾ ਹੋ ਜਾਵੇਗਾ | ਉਨ੍ਹਾਂ ਦੱਸਿਆ ਕੇ ਮੁੱਖ ਮੰਤਰੀ ਸਿਹਤ ਕਾਰਡ ਬਣਨ ਤੋਂ ਬਾਅਦ ਲੋਕ 10 ਲੱਖ ਰੁਪਏ ਦਾ ਇਲਾਜ ਮਿੱਥੇ ਗਏ ਹਸਪਤਾਲਾਂ ਤੋਂ ਕਰਵਾ ਸਕਦੇ ਹਨ | ਜਿਨ੍ਹਾਂ ਵਿੱਚ ਸਰਕਾਰੀ ਕਰਮਚਾਰੀ, ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਵੀ ਸ਼ਾਮਲ ਹੋਣਗੇ | ਸਰਕਾਰ ਵਲੋਂ ਇਸ ਕਾਰਡ ਰਾਹੀਂ ਲਗਪਗ ਸਭ ਬੀਮਾਰੀਆਂ ਦਾ ਇਲਾਜ਼ ਹੋਵੇਗਾ | ਵਿਧਾਇਕਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਚੁੱਕਿਆ ਗਿਆ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਉਪਰਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਏਪੁਰ ਡੱਬਾ ਵਿਖੇ ਜਾਗਰਣ 30 ਨੂੰ ਅਗਲੀ ਖ਼ਬਰ ਘੁੰਮਣਾਂ 'ਚ ਭਗਵਤੀ ਜਾਗਰਣ 1 ਨੂੰ
Ad Position 24