ਬੰਗਾ, 24 ਸਤੰਬਰ (ਧਰਮਵੀਰ ਪਾਲ)-ਦੀ ਬਾਹੜੋਵਾਲ ਕੋਆਪ੍ਰੇਟਿਵ ਐਗਰੀਕਲਚਰਲ ਮਲਟੀਪਰਪਜ ਸੁਸਾਇਟੀ ਬਾਹੜੋਵਾਲ ਦਾ ਆਮ ਇਜਲਾਸ 30 ਸਤੰਬਰ ਨੂੰ ਸਵੇਰੇ 10 ਵਜੇ ਸਹਿਕਾਰੀ ਸਭਾ ਦੇ ਦਫਤਰ ਵਿਚ ਹੋਵੇਗਾ | ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਅਤੇ ਸਭਾ ਦੇ ਸਕੱਤਰ ਰਾਜਵਿੰਦਰ ਸਿੰਘ ਵਲੋਂ ਸਾਰੇ ਮੈਬਰਾਂ ਨੂੰ ਸਮੇਂ ਸਿਰ ਇਜਲਾਸ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਤਿੰਨਾਂ ਸਾਲਾਂ ਦਾ ਮੁਨਾਫਾ ਵੰਡਿਆਂ ਜਾਵੇਗਾ | ਇਹ ਮੁਨਾਫਾ ਸਮੂਹ ਪ੍ਰਬੰਧਕ ਕਮੇਟੀ ਤੇ ਮੈਬਰਾਂ ਦੇ ਸਹਿਯੋਗ ਨਾਲ ਵੰਡਿਆਂ ਜਾਵੇਗਾ ਉਥੇ ਹੀ ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਤੇ ਸਹੂਲਤਾਂ ਜਾਣਕਾਰੀ ਵੀ ਦਿੱਤੀ ਜਾਵੇਗੀ |