06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਾਂ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਕਾਠਗੜ੍ਹ, 24 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ 'ਚ ਪਹਿਲਾ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ਸ਼ਕਤੀ ਪੀਠ ਮਾਂ ਨੈਣਾਂ ਦੇਵੀ ਤੋਂ ਮਾਤਾ ਰਾਣੀ ਦੀ ਪਵਿੱਤਰ ਜੋਤ ਲਿਆ ਕੇ ਸਾਰੇ ਪਿੰਡ ਦੇ ਧਾਰਮਿਕ ਸਥਾਨਾਂ ਤੇ ਜੋਤ ਨੂੰ ਲਿਜਾ ਕੇ ਪੰਡਾਲ ਵਿਚ ਸੁਸ਼ੋਭਿਤ ਕੀਤਾ ਗਿਆ | ਸਾਰੀਆਂ ਰਸਮਾਂ ਤੋਂ ਬਾਅਦ ਜਾਗਰਣ ਦੀ ਸ਼ੁਰੂਆਤ ਸ੍ਰੀ ਗਣੇਸ਼ ਵੰਦਨਾ ਨਾਲ ਹੋਈ | ਮਸ਼ਹੂਰ ਜਾਗਰਣ ਕਲਾਕਾਰ ਜੈਸਵੀਰ ਅਤੇ ਬੀ.ਚੌਹਾਨ ਨੇ ਹਿੱਟ ਭੇਟਾਂ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਮਾਤਾ ਰਾਣੀ ਦਾ ਸੁੰਦਰ ਭਵਨ ਵੇਖਣਯੋਗ ਸੀ | ਮਾਤਾ ਰਾਣੀ ਦਾ ਅਤੁੱਟ ਲੰਗਰ ਦਿਨ ਰਾਤ ਚੱਲਦਾ ਰਿਹਾ | ਪ੍ਰਬੰਧਕਾਂ ਵਿਚ ਰਿੰਕੂ ਬਾਜਵਾ, ਜੋਜਨ ਚੌਹਾਨ, ਪ੍ਰੇਮ ਚੰਦ, ਅਮਰੀਕ ਸਿੰਘ, ਜਨਕ ਮਾਨ, ਸੂਰਜ, ਚਮਨ ਲਾਲ, ਜੱਸੀ, ਬਿੱਟੂ, ਦੀਪੇ, ਅਮਨ, ਸੁਖਦੀਪ, ਵਿਜੇ, ਮੱਖਣ, ਅਮਨ ਯੂ.ਐਸ.ਏ, ਬੰਟੀ, ਪਵਨ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮੋਹਣ ਦਾਸ ਦੀ ਯਾਦ 'ਚ ਸਮਾਗਮ 27 ਨੂੰ ਅਗਲੀ ਖ਼ਬਰ ਸਹਿਕਾਰੀ ਸਭਾ ਬਾਹੜੋਵਾਲ ਦਾ ਆਮ ਇਜਲਾਸ 30 ਨੂੰ
Ad Position 24