ਕੋਟਫ਼ਤੂਹੀ, 24 ਸਤੰਬਰ (ਅਟਵਾਲ)-ਸੰਤ ਬਾਬਾ ਮੋਹਣ ਦਾਸ ਦੀ ਕੋਟਫ਼ਤੂਹੀ ਬਿਸਤ ਦੁਆਬ ਨਹਿਰ ਤੇ ਕੁਟੀਆ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮੋਹਣ ਦਾਸ ਦੀ ਸਾਲਾਨਾ 25 ਵੀਂ ਬਰਸੀ ਮੌਕੇ ਧਾਰਮਿਕ ਸਮਾਗਮ 27 ਸਤੰਬਰ ਨੂੰ ਕਰਵਾਏ ਜਾ ਰਹੇ ਹਨ | ਇਸ ਮੌਕੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਹਰਿੰਦਰ ਹਰੀ, ਕੁਲਵਿੰਦਰ ਸਿੰਘ ਕੋਟਫ਼ਤੂਹੀ ਨੇ ਦੱਸਿਆ ਕਿ, ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਧਾਰਮਿਕ ਸਮਾਗਮ ਹੋਣਗੇ |