18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਮਰਦੀਪ ਕਾਲਜ 'ਚ ਗਰੀਨ ਦੀਵਾਲੀ ਮਨਾਈ

Ad Position 21
No active advertisement
ਅਜੀਤ ਡੈਸਕ 19-10-2025
ਮੁਕੰਦਪੁਰ, 18 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ 'ਚ ਪਿ੍ੰਸੀਪਲ ਸ. ਮਨਜੀਤ ਸਿੰਘ ਦੀ ਅਗਵਾਈ ਹੇਠ ਆਰਟਸ ਵਿਭਾਗ ਵਲੋਂ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੰਦੇ ਹੋਏ ਗਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਐਸ. ਐਚ. ਓ. ਥਾਣਾ ਮੁਕੰਦਪੁਰ ਮਹਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸਾਸ਼ਨ 'ਚ ਰਹਿਣ ਲਈ ਪ੍ਰੇਰਿਆ ਤੇ ਵਿਦਿਆਰਥੀ ਜੀਵਨ 'ਚ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸਾਨੂੰ ਇਸ ਉਮਰ 'ਚ ਸਮੇਂ ਦੀ ਸਹੀ ਵਰਤੋਂ ਕਰਕੇ ਆਪਣੇ ਭਵਿੱਖ ਨੂੰ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਡਾ. ਨਿਰਦੋਸ਼ ਕੌਰ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰੰਗੋਲੀ ਮੇਕਿੰਗ, ਦੀਵੇ ਦੀ ਸਾਜ-ਸਜਾ ਮੁਕਾਬਲੇ, ਵੇਸਟ ਮਟੀਰੀਅਲ ਤੋਂ ਡੈਕੋਰੇਸ਼ਨ ਪੀਸ ਮੇਕਿੰਗ ਤੇ ਕਲਾਸ ਰੂਮ ਦੀ ਸਫ਼ਾਈ ਮੁਕਾਬਲੇ ਵੀ ਕਰਵਾਏ ਗਏ | ਪਿ੍ੰ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਨੂੰ ਦੀਵਾਲੀ ਦਾ ਤਿਉਹਾਰ ਮਨਾਉਂਦੇ ਆਪਣੀ ਸਿਹਤ ਤੇ ਵਾਤਾਵਰਨ ਦਾ ਧਿਆਨ ਰੱਖਣਾ ਚਾਹੀਦਾ ਹੈ | ਸਾਨੂੰ ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਤੋਂ ਬਚਣਾ ਚਾਹੀਦਾ ਹੈ ਤੇ ਪਟਾਕੇ ਨਾ ਚਲਾ ਕੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ | ਇਸ ਮੌਕੇ ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਦਾਸ ਬਾਵਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਰੁਪਿੰਦਰ ਸਿੰਘ ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ, ਸ੍ਰੀਮਤੀ ਸ਼ਵੇਤਾ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਵਿਚ ਤਰੱਕੀ ਦੀਆਂ ਮੰਜ਼ਿਲਾਂ ਛੂਹਣ ਲਈ ਸਿੱਖਿਆ ਜ਼ਰੂਰੀ - ਪਿ੍ੰ. ਬਲਬੀਰ ਸਿੰਘ <br/> ਅਗਲੀ ਖ਼ਬਰ ਪ੍ਰਕਾਸ਼ ਮਾਡਲ ਸਕੂਲ 'ਚ ਦੀਵਾਲੀ ਦੇ ਸ਼ੁਭ ਮੌਕੇ 'ਤੇ ਦੀਵੇ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ
Ad Position 24