ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼ੁਰੂ ਕੀਤੇ ਹੜ੍ਹ ਰਾਹਤ ਫ਼ੰਡ 'ਚ ਸਭ ਧਰਮਾਂ, ਵਰਗਾਂ ਤੇ ਸਿੱਖ ਸੰਗਤਾਂ ਵਲੋਂ ਆਪਣਾ-ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਇਨ੍ਹਾਂ ਮਨੁੱਖਤਾ ਦੀ ਸੇਵਾ ਕਾਰਜਾਂ 'ਚ ਆਪਣੀ ਕਿਰਤ-ਕਮਾਈ 'ਚੋਂ ਪਿੰਡ ਲੰਗੜੋਆ ਵਾਸੀ ਜਥੇਦਾਰ ਤਾਰਾ ਸਿੰਘ ਦੇ ਆਸਟੇ੍ਰਲੀਆ ਰਹਿੰਦੇ ਪੋਤਰੇ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਪੋਤਰੀ ਕੁਲਜਿੰਦਰ ਕੌਰ ਤੇ ਨੂੰ ਹ ਭੁਪਿੰਦਰ ਕੌਰ ਵਲੋਂ 50 ਹਜ਼ਾਰ ਰੁਪਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਰਾਹੀਂ ਯੋਗਦਾਨ ਪਾਇਆ ਗਿਆ | ਯੋਗਦਾਨ ਲਈ ਜਥੇਦਾਰ ਖ਼ਾਲਸਾ ਨੇ ਜਥੇਦਾਰ ਤਾਰਾ ਸਿੰਘ ਲੰਗੜੋਆ ਦਾ ਸਮੁੱਚੀ ਸ਼੍ਰੋਮਣੀ ਕਮੇਟੀ ਵਲੋਂ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਤਾਰਾ ਸਿੰਘ, ਹਰਵਿੰਦਰ ਸਿੰਘ ਲੰਗੜੋਆ, ਪ੍ਰਭਜੀਤ ਸਿੰਘ ਮਿੱਠਾ, ਬੀਬੀ ਪਰਮਿੰਦਰ ਕੌਰ ਤੇ ਦਰਸ਼ਨ ਕੌਰ ਆਦਿ ਹਜ਼ਾਰ ਸਨ |