ਸੜੋਆ, 17 ਅਕਤੂਬਰ (ਹਰਮੇਲ ਸਹੂੰਗੜਾ)-ਸੀਹਮਾਰ ਸਤੀ ਮਾਤਾ ਦੇ ਦਰਬਾਰ 'ਤੇ ਸਾਲਾਨਾ ਮੇਲਾ ਤੇ ਭੰਡਾਰਾ ਪਿੰਡ ਰਤਨਪੁਰ ਕਾਣੇਵਾਲ ਨਜ਼ਦੀਕ ਭਵਾਨੀਪੁਰ ਵਿਖੇ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਮੇਲੇ 'ਚ ਪੰਮਾ ਮਿਊਜ਼ੀਕਲ ਗਰੁੱਪ ਲੁਧਿਆਣਾ (ਸੋਢੀਆਂ ਵਾਲੇ) ਵਲੋਂ ਮੇਲੇ ਦੀ ਰੌਣਕ ਵਿਚ ਮਾਤਾ ਦੀਆਂ ਭੇਟਾਂ/ਭਜਨ ਗਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਮੇਲੇ ਸੰਬੰਧੀ ਜਾਣਕਾਰੀ ਸਮੂਹ ਸੰਗਤ ਸੀਹਮਾਰ ਪਰਿਵਾਰ ਤੇ ਨਾਨਕ ਚੰਦ ਪ੍ਰਧਾਨ, ਜੋਗ ਨਾਥ ਨੈਨਵਾ ਸਟੇਜ ਸਕੱਤਰ ਤੇ ਸੁਰਿੰਦਰ ਪਾਲ ਸਿੰਘ ਕੈਸ਼ੀਅਰ ਨੇ ਸਾਂਝੇ ਤੌਰ 'ਤੇ ਦਿੱਤੀ |