28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮੌਕੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਮਨਾਈ ਜਾਵੇ-ਬਿਮਲਾ ਸਿੰਘ ਭਾਟੀਆ ਕੈਨੇਡਾ

Ad Position 21
No active advertisement
ਅਜੀਤ ਡੈਸਕ 20-10-2025
ਪੋਜੇਵਾਲ ਸਰਾਂ, 19 ਅਕਤੂਬਰ (ਨਵਾਂਗਰਾਈਾ)-ਪ੍ਰਵਾਸੀ ਭਾਰਤੀ ਬਿਮਲਾ ਸਿੰਘ ਭਾਟੀਆ ਕੈਨੇਡਾ ਨਵਾਂਗਰਾਂ ਪਤਨੀ ਸਵ: ਕੁੰਦਨ ਸਿੰਘ ਭਾਟੀਆ ਕੈਨੇਡਾ ਵਲੋਂ ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਦੀਵਾਲੀ ਸੰਬੰਧੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮਿਠਿਆਈ ਤੇ ਫੁੱਲਦਾਰ ਬੂਟੇ ਵੰਡੇ | ਇਸ ਮੌਕੇ ਬਿਮਲਾ ਸਿੰਘ ਭਾਟੀਆ ਵਲੋਂ ਬੱਚਿਆਂ ਨੂੰ ਗਰੀਨ ਦਿਵਾਲੀ ਮਨਾਉਣ ਲਈ ਪੇ੍ਰਰਿਤ ਕੀਤਾ ਅਤੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਕੁਝ ਕਰੀਏ | ਉਨ੍ਹਾਂ ਕਿਹਾ ਕਿ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਨਾਲ ਇਕ ਤਾਂ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਦੂਜਾ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਤੀਜਾ ਸਾਡੇ ਲਈ ਇਹ ਕੰਮ ਜੋਖ਼ਮ ਭਰਿਆ ਹੁੰਦਾ ਹੈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਉਹ ਤਿਊਹਾਰਾਂ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ | ਇਸ ਮੌਕੇ ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਇਸ ਵਾਰੀ ਗਰੀਨ ਦਿਵਾਲੀ ਮਨਾਉਣਗੇ | ਇਸ ਮੌਕੇ ਵਿਜੇ ਕੁਮਾਰ ਹੱਕਲਾ ਇੰਚਾਰਜ, ਸੁਰਿੰਦਰ ਕੁਮਾਰ, ਕੁਲਵਿੰਦਰ ਕੌਰ, ਦਰਸ਼ਨਾ ਦੇਵੀ, ਸੁਰਜੀਤ ਖੇਪੜ ਆਦਿ ਸਮੇਤ ਵਿਦਿਆਰਥੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਵੀਰੋ ਆਓ ਸਾਰੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਤਿਉਹਾਰ ਮਨਾਈਏ-ਡਾ. ਉਂਕਾਰ ਸਿੰਘ, ਮੈਡਮ ਦਲਜੀਤ ਕੌਰ ਅਗਲੀ ਖ਼ਬਰ ਸੀਹਮਾਰ ਸਤੀ ਮਾਤਾ ਦੇ ਦਰਬਾਰ 'ਤੇ ਮੇਲਾ 22 ਨੂੰ
Ad Position 24