ਰੱਤੇਵਾਲ, 19 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਨੱਥਾ ਨੰਗਲ ਵਿਖੇ ਮਸ਼ਹੂਰ ਕਲਾਕਾਰ ਸੋਮ ਹੰਸ ਦੇ ਗ੍ਰਹਿ ਵਿਖੇ ਮਾਤਾ ਦਾ ਜਾਗਰਣ ਕਰਵਾਇਆ | ਮਾਤਾ ਦੀ ਜੋਤ ਨੈਣਾ ਦੇਵੀ ਮੰਦਰ ਬਿਲਾਸਪੁਰ ਤੋਂ ਲਿਆਂਦੀ ਗਈ ਜੋ ਕਿ ਪਹਿਲਾਂ ਮਾਤਾ ਦੇ ਮੰਦਰ ਨੱਥਾ ਨੰਗਲ ਵਿਖੇ ਸੁਸ਼ੋਭਿਤ ਕੀਤੀ ਗਈ | ਇਸ ਤੋਂ ਬਾਅਦ ਬੈਂਡ, ਵਾਜਿਆਂ ਤੇ ਢੋਲ ਨਗਾੜਿਆਂ ਨਾਲ ਪੰਡਾਲ ਵਿਚ ਸੁਸ਼ੋਭਿਤ ਕੀਤੀ ਗਈ | ਮਾਤਾ ਦਾ ਭਵਨ ਜਾਗਰਣ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ | ਸਾਰੇ ਪੰਡਾਲ ਨੂੰ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਸੀ | ਕਲਾਕਾਰ ਬਲਵੰਤ ਹੀਰ, ਰਿਹਾਨ ਤੇ ਸੋਮ ਹੰਸ ਨੇ ਮਾਤਾ ਦੀਆਂ ਭੇਟਾਂ ਨਾਲ ਭਗਤਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ | ਮਾਧਵ ਕਰਤਾਰਪੁਰ ਵਾਲਿਆਂ ਨੇ ਮਾਤਾ ਰਾਣੀ ਦੀਆਂ ਝਾਕੀਆਂ ਨਾਲ ਭਗਤਾਂ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਮਾਤਾ ਦਾ ਲੰਗਰ ਅਤੁੱਟ ਵਰਤਾਇਆ | ਤਾਰਾ ਰਾਣੀ ਦੀ ਕਥਾ ਅੱਛਰ ਸ਼ਰਮਾ ਨੇ ਕੀਤੀ ਤੇ ਸਮੂਹ ਸੰਗਤਾਂ ਨੂੰ ਮਾਤਾ ਦਾ ਪ੍ਰਸ਼ਾਦ ਵਰਤਾਇਆ | ਇਸ ਮੌਕੇ ਮੰਗਤ ਰਾਏ, ਰੋਸ਼ਨ ਲਾਲ ਸਾਬਕਾ ਸਰਪੰਚ, ਰਮਨ ਕੁਮਾਰ, ਜਸਵਿੰਦਰ ਕੌਰ ਸਰਪੰਚ, ਗੁਰਚਰਨ ਦਾਸ, ਅਮਰ ਚੰਦ ਸਾਬਕਾ ਪੰਚ, ਅਮਰੀਕ ਭੁੱਟਾ, ਚਰੰਜੀ ਸਾਊਾਡ ਸਰਵਿਸ, ਸੋਹਣ ਲਾਲ ਕੈਂਥ, ਭਗਤ ਗੁਰਮੀਤ ਰਾਮ ਅਤੇ ਸਮੂਹ ਨਗਰ ਨਿਵਾਸੀ ਮੌਕੇ 'ਤੇ ਮੌਜੂਦ ਰਹੇ |