29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਅਕਾਲੀ ਆਗੂ ਜਸਪਾਲ ਸਿੰਘ ਜਾਡਲੀ ਨੂੰ ਸਦਮਾ, ਪਿਤਾ ਗੁਰਬਖਸ਼ ਸਿੰਘ ਬੈਂਸ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 20-10-2025
ਮਜਾਰੀ/ਸਾਹਿਬਾ, 19 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸੀਨੀਅਰ ਟਕਸਾਲੀ ਅਕਾਲੀ ਆਗੂ ਜਸਪਾਲ ਸਿੰਘ ਜਾਡਲੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਬੈਂਸ ਸਾਬਕਾ ਜ਼ਿਲ੍ਹਾ ਖੇਡ ਅਫਸਰ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ | ਉਹ ਇਸ ਵੇਲੇ ਆਪਣੇ ਛੋਟੇ ਬੇਟੇ ਜਗਜੀਤ ਸਿੰਘ ਬੈਂਸ ਕੋਲ ਕੈਨੇਡਾ ਵਿਖੇ ਰਹਿ ਰਹੇ ਸਨ | ਉਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਲੰਬਾ ਸਮਾਂ ਖੇਡਾਂ ਤੇ ਵਿੱਦਿਅਕ ਖੇਤਰ 'ਚ ਅਹਿਮ ਯੋਗਦਾਨ ਪਾਇਆ | ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਕੈਨੇਡਾ ਵਿਖੇ ਵੱਡੀ ਗਿਣਤੀ 'ਚ ਪਹੁੰਚੇ ਪੰਜਾਬੀ ਭਾਈਚਾਰੇ ਦੀ ਹਾਜ਼ਰੀ 'ਚ ਕਰ ਦਿੱਤਾ ਗਿਆ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਬੌਬ ਦੁਸਾਂਝ, ਵਿੱਕੀ ਢਿੱਲੋਂ, ਰੋਨ ਚੱਠਾ ਸਾਬਕਾ ਚੇਅਰਮੈਨ ਰੌਨ ਪੀਲ ਪੁਲਿਸ, ਹਰਬੰਤ ਸਿੰਘ ਐਡਵੋਕੇਟ, ਨਿਰਮਲ ਸਿੰਘ, ਅਨਿਲ ਫਰਨਡੇਜ, ਰਣਜੀਤ ਸਿੰਘ ਢੇਸੀ, ਉਜਾਗਰ ਸਿੰਘ ਅਟਵਾਲ, ਜਸਵਿੰਦਰ ਸਿੰਘ ਕੈਲਗਰੀ, ਚਰਨਜੀਤ ਸਿੰਘ ਕੰਗ, ਰਜਿੰਦਰ ਸਿੰਘ ਚਾਹਲ, ਯੂਥ 'ਆਪ' ਆਗੂ ਕਰਨਵੀਰ ਕਟਾਰੀਆ, ਹਰਵਿੰਦਰ ਸਿੰਘ ਰੱਕੜ, ਜੇ. ਭਿੰਡਰ, ਸੁਖਵੀਰ ਸਿੰਘ ਕੰਦੋਲਾ, ਕਰਮਜੀਤ ਸਿੰਘ ਸੰਘਾ, ਸ਼ਮਸ਼ੇਰ ਸਿੰਘ, ਸੁਖਵੀਰ ਸਿੰਘ ਧਾਲੀਵਾਲ, ਹਰਸ਼ ਅਰੋੜਾ ਵਲੋਂ ਸ. ਗੁਰਬਖਸ਼ ਸਿੰਘ ਬੈਂਸ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਜਾਡਲੀ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਗ੍ਰੀਨ ਦੀਵਾਲੀ ਮਨਾ ਕੇ ਹਵਾ ਤੇ ਵਾਤਾਵਰਨ ਨੂੰ ਸੰਭਾਲੀਏ-ਬਲਵੀਰ ਕਰਨਾਣਾ ਅਗਲੀ ਖ਼ਬਰ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਕਰੀਹਾ ਸਕੂਲ ਦੀ ਸਹਾਇਤਾ
Ad Position 24