29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਮੁਕੇਰੀਆਂ, 18 ਅਕਤੂਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ 'ਚ ਫੈਸ਼ਨ ਡਿਜ਼ਾਈਨਿੰਗ ਵਿਭਾਗ, ਫਾਈਨ ਆਰਟਸ ਵਿਭਾਗ, ਐਸ. ਏ. ਪੀ. (ਐਨਰਜੀ ਸੈੱਲ) ਅਤੇ ਇਕ ਭਾਰਤ, ਸਰਵਸ਼੍ਰੇਸ਼ਟ ਭਾਰਤ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਦੀਵਾਲੀ ਦਾ ਮੇਲਾ ਉਤਸ਼ਾਹ ਨਾਲ ਮਨਾਇਆ | ਕਾਲਜ ਦੇ ਵਿਹੜੇ ਨੂੰ ਵਿਦਿਆਰਥਣਾਂ ਨੇ ਦੀਵਿਆਂ, ਰੰਗੋਲੀਆਂ ਤੇ ਹੱਥ ਨਾਲ ਬਣੀਆਂ ਸਜਾਵਟੀ ਚੀਜ਼ਾਂ ਨਾਲ ਸੁੰਦਰ ਢੰਗ ਨਾਲ ਸਜਾਇਆ | ਹਰ ਪਾਸੇ ਰੰਗਾਂ, ਰੌਸ਼ਨੀ ਤੇ ਖੁਸ਼ੀਆਂ ਦਾ ਮਾਹੌਲ ਛਾਇਆ ਰਿਹਾ | ਪ੍ਰੋਗਰਾਮ ਦਾ ਮੁੱਖ ਉਦੇਸ਼ ਦੀਵਾਲੀ ਦਾ ਅਸਲ ਸੰਦੇਸ਼-ਅੰਧਕਾਰ 'ਤੇ ਪ੍ਰਕਾਸ਼ ਦੀ, ਬੁਰਾਈ 'ਤੇ ਚੰਗਿਆਈ ਦੀ ਅਤੇ ਅਗਿਆਨਤਾ ਤੇ ਗਿਆਨ ਦੀ ਜਿੱਤ ਨੂੰ ਉਭਾਰਨਾ ਸੀ | ਇਸ ਮੌਕੇ ਐਸ. ਏ. ਪੀ. (ਐਨਰਜੀ ਸੈੱਲ) ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ | ਵਿਦਿਆਰਥਣਾਂ ਨੇ ਲੋਕਾਂ ਨੂੰ ਪਟਾਕਿਆਂ ਤੋਂ ਦੂਰ ਰਹਿਣ, ਮਿੱਟੀ ਦੇ ਦੀਵੇ ਜਗਾਉਣ ਤੇ ਊਰਜਾ ਦੀ ਬਚਤ ਕਰਨ ਲਈ ਪ੍ਰੇਰਿਤ ਕੀਤਾ | ਸੈੱਲ ਵਲੋਂ ਰਵਾਇਤੀ ਪਹਿਰਾਵਿਆਂ, ਹੱਥ ਨਾਲ ਬਣੇ ਗਹਿਣਿਆਂ, ਵਾਤਾਵਰਨ-ਅਨੁਕੂਲ ਸਜਾਵਟੀ ਸਾਮਾਨ ਤੇ ਸੁਆਦਲੇ ਭੋਜਨਾਂ ਦੇ ਆਕਰਸ਼ਕ ਸਟਾਲ ਵੀ ਲਗਾਏ ਗਏ, ਜਿਨ੍ਹਾਂ ਨੇ ਮੇਲੇ ਦੀ ਸੋਭਾ ਵਧਾਈ | ਕਾਲਜ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਵਿਦਿਆਰਥਣਾਂ ਤੇ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਸਾਨੂੰ ਨਾ ਸਿਰਫ ਸੱਭਿਆਚਾਰਕ ਮੁੱਲਾਂ ਨਾਲ ਜੋੜਦੇ ਹਨ, ਸਗੋਂ ਸਾਨੂੰ ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਵੀ ਦਿੰਦੇ ਹਨ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ. ਤੇ ਸਮੂਹ ਟਰੱਸਟ ਮੈਂਬਰ ਸਾਹਿਬਾਨਾਂ ਨੇ ਮੇਲੇ ਦੇ ਪ੍ਰਬੰਧਕੀ ਸਟਾਫ ਮੈਂਬਰਾਂ ਨੂੰ ਮੇਲੇ ਦੇ ਸਫਲ ਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦਾ ਫ਼ੈਸਲਾ ਹੋਵੇਗਾ ਲੋਕ ਵਿਰੋਧੀ-ਰਾਠਾਂ
Ad Position 24