ਬੰਗਾ, 31 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 2 ਨਵੰਬਰ ਨੂੰ ਸਵੇਰੇ ਸਾਢੇ 10 ਵਜੇ ਤੋਂ 12 ਵਜੇ ਤੱਕ ਅਸਥਾਨ ਗੁਰਦੁਆਰਾ ਬਾਬਾ ਸੂਰਜ ਮੱਲ ਜੀ ਮੁਹੱਲਾ ਸੋਢੀਆਂ ਬੰਗਾ (ਸਾਹਮਣੇ ਗੁਰੂ ਨਾਨਕ ਕਾਲਜ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਭਾਈ ਜਸਪ੍ਰੀਤ ਸਿੰਘ ਦਿੱਲੀ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਕੁਲਜਿੰਦਰਜੀਤ ਸਿੰਘ ਸੋਢੀ ਵਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਹਾਜ਼ਰੀ ਲਗਾਉਣ ਦੀ ਕਿਰਪਾਲਤਾ ਕੀਤੀ |