22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਵਾਂਸ਼ਹਿਰ-ਬੰਗਾ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, 7 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 01-11-2025
ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਬੰਗਾ ਮੁੱਖ ਮਾਰਗ 'ਤੇ ਪਿੰਡ ਥਾਂਦੀਆਂ ਲਾਗੇ ਇਕ ਟੈਂਪੂ ਟਰੈਵਲ ਤੇ ਟਰਾਲੀ ਦੀ ਜਬਰਦਸਤ ਟੱਕਰ ਹੋਣ ਨਾਲ ਟੈਂਪੂ ਟਰੈਵਲ 'ਚ ਸਵਾਰ ਸੱਤ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ | ਜਾਣਕਾਰੀ ਅਨੁਸਾਰ ਟੈਂਪੂ ਟਰੈਵਲ ਸਵਾਰ ਅੰਮਿ੍ਤਸਰ ਤੋਂ ਖਰੜ ਨੂੰ ਇਕ ਵਿਆਹ ਸਮਾਗਮ 'ਚ ਜਾ ਰਹੇ ਸਨ | ਪਿੰਡ ਥਾਂਦੀਆਂ ਵਿਖੇ ਰਾਧਾ ਸੁਆਮੀ ਸਾਧ ਸੰਗਤ ਘਰ ਨੇੜੇ ਇਕ ਟਰਾਲੀ ਜਦੋਂ ਖਟਕੜ ਕਲਾਂ ਪਿੰਡ ਨੂੰ ਮੁੜਨ ਲੱਗੀ ਗਲਤ ਸਾਈਡ ਤੋਂ ਆ ਰਹੀ ਟਰਾਲੀ ਦੇ ਮੁੜਨ ਨਾਲ ਟੈਂਪੂ ਡਰਾਈਵਰ ਦੀ ਜਬਰਦਸਤ ਟੱਕਰ ਹੋ ਗਈ, ਜਿਸ ਨਾਲ ਟੈਂਪੂ ਟਰੈਵਲ ਦਾ ਮੋਹਰਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ | ਇਲਾਕੇ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਟੈਂਪੂ ਟਰੈਵਲ ਦੇ ਡਰਾਈਵਰ ਰਵਿੰਦਰ ਸਿੰਘ ਅੰਮਿ੍ਤਸਰ ਨੂੰ ਕੱਢਿਆ, ਜਿਸ ਨੂੰ ਸਿਵਲ ਹਸਪਤਾਲ ਬੰਗਾ ਭੇਜਿਆ ਗਿਆ, ਉਸ ਤੋਂ ਬਾਅਦ ਨਵਾਂਸ਼ਹਿਰ ਰੈਫਰ ਕਰ ਦਿੱਤਾ | ਟੈਂਪੂ ਟਰੈਵਲ 'ਚ ਸਵਾਰ ਡਾ. ਪਰਮਜੀਤ ਸਿੰਘ, ਮੋਨਕਾ ਛਾਬੜਾ, ਵਿਨੀ ਅਹੂਜਾ, ਹਰਪਾਲ ਸਿੰਘ, ਬਿਮਲਾ, ਅਰਜਨ ਛਾਬੜਾ, ਹਰਵਿੰਦਰ ਸਿੰਘ ਦੇ ਸੱਟਾਂ ਲੱਗੀਆਂ | ਮੌਕੇ 'ਤੇ ਹਰਪਾਲ ਸਿੰਘ ਅੰਮਿ੍ਤਸਰ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਤਰ ਦਾ ਖਰੜ 'ਚ ਵਿਆਹ ਸਮਾਗਮ ਸੀ, ਜਿਸ 'ਚ ਸ਼ਾਮਿਲ ਹੋਣ ਲਈ ਉਹ ਜਾ ਰਹੇ ਸਨ | ਅਚਾਨਕ ਇਥੇ ਘਟਨਾ ਵਾਪਰਨ ਨਾਲ ਸੱਤ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ | ਉਨ੍ਹਾਂ ਦੱਸਿਆ ਕਿ ਇਹ ਹਾਦਸਾ ਟਰੈਕਟਰ ਸਵਾਰ ਵਲੋਂ ਟਰਾਲੀ ਦੇ ਗਲਤ ਮੋੜਨ ਨਾਲ ਵਾਪਰਿਆ | ਇਸ ਮÏਕੇ ਕਵੀਸ਼ਰ ਸੰਦੀਪ ਸਿੰਘ ਚੰਦਨ, ਬਾਬਾ ਭਗਵਾਨ ਸਿੰਘ ਚੇਅਰਮੈਨ ਸੰਤ ਸਮਾਜ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਪਹੁੰਚਾਇਆ | ਉਨ੍ਹਾਂ ਦੱਸਿਆ ਕਿ ਇਥੇ ਕੋਈ ਵੀ ਐਬੂਲੈਂਸ ਸਮੇਂ 'ਤੇ ਨਹੀਂ ਪਹੁੰਚੀ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ | ਉਨ੍ਹਾਂ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਐਬੂਲੈਂਸ ਸੇਵਾ 'ਤੇ ਵੀ ਸਵਾਲ ਉਠਾਏ | ਉਨ੍ਹਾਂ ਆਖਿਆ ਕਿ ਮੁੱਖ ਮਾਰਗ 'ਤੇ ਇਕ ਘੰਟੇ ਦੇ ਕਰੀਬ ਕੋਈ ਵੀ ਐਬੂਲੈਂਸ ਨਾ ਪੁੱਜਣਾ ਬਹੁਤ ਮੰਦਭਾਗੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਬੰਗਾ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਢਾਡੀ ਬਲਵੀਰ ਸਿੰਘ ਅਟਵਾਲ ਦੀ ਮੌਤ 'ਤੇ ਦੁੱਖ ਪ੍ਰਗਟ
Ad Position 24