22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਹਿਰਾਂ 'ਚ ਫੈਲੀ ਗੰਦਗੀ ਦੇ ਰਹੀ ਹੈ ਭਿਆਨਕ ਬਿਮਾਰੀਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 01-11-2025
ਕਟਾਰੀਆਂ, 31 ਅਕਤੂਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਤੇ ਰਾਹਗੀਰਾਂ ਨੇ ਕਿਹਾ ਕਿ ਨਹਿਰਾਂ ਵਿਚ ਫੈਲੀ ਗੰਦਗੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ, ਜਿਸ ਕਾਰਨ ਕਿਸਾਨ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਰਾਹਗੀਰਾਂ ਨੇ ਕਿਹਾ ਕਿ ਗੰਦਗੀ ਤੇ ਨਹਿਰਾਂ ਦੇ ਪਾਣੀ 'ਚ ਪਲ ਰਹੇ ਜਹਿਰੀਲੇ ਮੱਛਰ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ | ਕਿਸਾਨਾਂ ਨੇ ਕਿਹਾ ਕਿ ਲੋਕਾਂ ਵਲੋਂ ਤਾਂਤਰਿਕ ਪਾਖੰਡੀ ਬਾਬਿਆਂ ਦੇ ਕਹੇ 'ਤੇ ਨਹਿਰਾਂ 'ਚ ਕਪੜਿਆਂ ਵਿਚ ਲਪੇਟ ਕੇ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਹਨ ਉਥੇ ਹੀ ਨਸ਼ੇੜੀ ਕਿਸਮ ਦੇ ਲੋਕਾਂ ਵਲੋਂ ਟੀਕੇ ਲਾ ਕੇ ਸਣੇ ਸੂਈਆਂ ਸਰਿੰਜਾਂ ਸੁੱਟ ਦਿੱਤੀਆਂ ਜਾਂਦੀਆਂ ਹਨ ਜੋ ਖੇਤਾਂ ਨੂੰ ਪਾਣੀ ਲਗਾਉਣ ਲਈ ਛੋਟੇ ਅਕਾਰਾਂ ਦੇ ਰੱਖੇ ਮੋਘਿਆਂ 'ਚ ਫਸ ਜਾਂਦੀਆਂ ਤੇ ਜਦੋਂ ਕਿਸਾਨ ਮੋਘਿਆਂ ਦੀ ਸਫਾਈ ਕਰਦੇ ਹਨ ਤਾਂ ਕਈ ਵਾਰੀ ਤਿੱਖੀਆਂ ਸੂਈਆਂ ਹੱਥਾਂ 'ਚ ਲੱਗ ਜਾਂਦੀਆਂ ਹਨ | ਕਿਸਾਨਾਂ ਤੇ ਰਾਹਗੀਰਾਂ ਨੇ ਕਿਹਾ ਕਿ ਕਈ ਵਾਰੀ ਪਿੰਡਾਂ ਦੇ ਲੋਕ ਮਰਿਓ ਜਾਨਵਰ ਨਹਿਰਾਂ 'ਚ ਸੁੱਟ ਦਿੰਦੇ ਹਨ, ਜਿਸ ਦੀ ਬਦਬੂ ਕਾਰਨ ਵੀ ਰਾਹਗੀਰ ਕਿਸੇ ਭਿਆਨਕ ਬਿਮਾਰੀ ਦੀ ਲਪੇਟ 'ਚ ਆ ਸਕਦੇ ਹਨ | ਕਿਸਾਨਾਂ ਮਜ਼ਦੂਰਾਂ ਤੇ ਰਾਹਗੀਰਾਂ ਨੇ ਕਿਹਾ ਕਿ ਜਦੋਂ ਨਹਿਰਾਂ 'ਚ ਪਾਣੀ ਨਹੀਂ ਹੁੰਦਾ ਤਾਂ ਉਦੋਂ ਨਹਿਰੀ ਵਿਭਾਗ ਨੂੰ ਨਹਿਰਾਂ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ | ਕਿਸਾਨਾਂ-ਮਜ਼ਦੂਰਾਂ ਤੇ ਰਾਹਗੀਰਾਂ ਨੇ ਪ੍ਰਸ਼ਸਨ ਤੋਂ ਮੰਗ ਕੀਤੀ ਕਿ ਸਮੇਂ- ਸਮੇਂ ਨਹਿਰਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਕਿਸੇ ਕਿਸਾਨ-ਮਜ਼ਦੂਰ ਤੇ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ |
Ad Position 22
No active advertisement
ਪਿਛਲੀ ਖ਼ਬਰ ਗੜ੍ਹਪਧਾਣੇ 'ਚ ਗੁਰੁੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ ਅਗਲੀ ਖ਼ਬਰ ਕਟਾਰੀਆਂ-ਬਲਾਕੀਪੁਰ ਸੰਪਰਕ ਸੜਕ 'ਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪਾਇਆ ਪੱਥਰ ਰਾਹਗੀਰਾਂ ਦੀਆਂ ਜਾਨਾਂ ਦਾ ਖੌਅ ਬਣ...
Ad Position 24