ਔੜ, 31 ਅਕਤੂਬਰ (ਗੁਰਨਾਮ ਸਿੰਘ ਸੈਣੀ)-ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਪੰਜਵਾਂ ਤਖ਼ਤ 96 ਕਰੋੜੀ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੂਨ 1984 ਦੇ ਹੈੱਡ ਕੁਆਰਟਰ ਇਤਿਹਾਸਕ ਪਵਿੱਤਰ ਪੁਰਾਤਨ ਧਾਰਮਿਕ ਤਪ ਅਸਥਾਨ ਸੰਤ ਵਜੀਰ ਸਿੰਘ ਗੁਰਦੁਆਰਾ ਠੇਰੀ ਸਾਹਿਬ ਗੜ੍ਹਪਧਾਣਾ ਵਿਖੇ ਨਗਰ ਵਾਸੀਆਂ ਤੇ ਦੇਸ਼ ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਸ਼ਰਧਾ ਸਾਹਿਤ ਗੁਰੁੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਪ੍ਰਭਾਤ ਫੇਰੀਆਂ ਆਰੰਭ ਹਨ | ਇਸ ਸੰਬੰਧੀ ਗੁਰੂ ਘਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਠਾਕਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਠੇਰੀ ਸਾਹਿਬ ਵਿਖੇ 4 ਨਵੰਬਰ 2025 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 5 ਨਵੰਬਰ ਨੂੰ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ ਤੇ 6 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ | ਸਮਾਗਮ ਦੇ ਅੰਤ 'ਚ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ | ਇਸ ਮੌਕੇ ਨਿਰਮਲ ਸਿੰਘ ਯੂ. ਕੇ., ਬਲਵੀਰ ਸਿੰਘ, ਦਲਾਵਰ ਸਿੰਘ, ਬਲਿਹਾਰ ਸਿੰਘ, ਤਰਸੇਮ ਸਿੰਘ, ਸਰਪੰਚ ਹਰਦੀਪ ਸਿੰਘ, ਕਸ਼ਮੀਰ ਸਿੰਘ, ਚਮਨ ਲਾਲ, ਇੰਦਰਵੀਰ ਸਿੰਘ, ਅੰਮਿ੍ਤਪਾਲ ਸਿੰਘ, ਮਨਪ੍ਰੀਤ ਸਿੰਘ, ਧਰਮਿੰਦਰ ਸਿੰਘ ਸਮੇਤ ਪਿੰਡ ਤੇ ਇਲਾਕੇ ਦੀਆਂ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |