23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਮਰਦੀਪ ਕਾਲਜ ਦੇ ਨੈਨੀ ਕੇਅਰ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਹਸਪਤਾਲ ਮੁਕੰਦਪੁਰ ਦਾ ਦੌਰਾ

Ad Position 21
No active advertisement
ਅਜੀਤ ਡੈਸਕ 03-11-2025
ਮੁਕੰਦਪੁਰ, 2 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸਰਟੀਫ਼ਿਕੇਟ ਕੋਰਸ ਇਨ ਨੈਨੀ ਕੇਅਰ ਤੇ ਨਿਊਟਰੀਸ਼ਨ ਦੇ ਪਹਿਲਾ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥਣਾਂ ਦੇ ਵਿਹਾਰਕ ਗਿਆਨ 'ਚ ਵਾਧੇ ਲਈ ਸਰਕਾਰੀ ਹਸਪਤਾਲ ਮੁਕੰਦਪੁਰ ਦਾ ਦੌਰਾ ਕਰਵਾਇਆ | ਇਸ ਮੌਕੇ ਐਸ. ਐੱਮ. ਓ. ਡਾ. ਨੀਨਾ ਸ਼ਾਂਤ ਤੇ ਡਾ. ਪ੍ਰੇਮ ਲਤਾ ਦੇ ਪੂਰਨ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਨਵਜੰਮੇ ਬੱਚੇ ਤੇ ਮਾਵਾਂ ਦੀ ਦੇਖਭਾਲ/ਟੀਕਾਕਰਣ ਸੰਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਲੋੜੀਂਦੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਕਿਸ ਉਮਰ ਵਿਚ ਕਿਹੜੇ-ਕਿਹੜੇ ਟੀਕੇ ਲਗਾਏ ਜਾਂਦੇ ਹਨ | ਮਾਂ ਤੇ ਬੱਚੇ ਦੇ ਸੰਪੂਰਨ ਵਿਕਾਸ ਲਈ ਲੋੜੀਂਦੇ ਪੌਸ਼ਟਿਕ ਤੱਤ ਭਰਪੂਰ ਭੋਜਨ ਬਾਰੇ ਜਾਗਰੂਕ ਕੀਤਾ | ਇਸ ਦੇ ਨਾਲ-ਨਾਲ ਛੋਟੇ ਬੱਚੇ ਨੂੰ ਕੁਪੋਸ਼ਣ ਆਦਿ ਤੋਂ ਕਿਸ ਤਰ੍ਹਾਂ ਬਚਾਉਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਜਾਣਕਾਰੀ ਉਪਲਬੱਧ ਕਰਵਾਈ | ਡਾ. ਸ਼ਾਂਤ ਨੇ ਉਮਰ 0 ਤੋਂ 06 ਮਹੀਨੇ ਦੇ ਬੱਚਿਆਂ ਦੀ ਖਾਸ ਸਾਂਭ-ਸੰਭਾਲ ਬਾਰੇ ਮਹੱਤਵਪੂਰਨ ਗੱਲਾਂ ਦੱਸੀਆਂ | ਵਿਦਿਆਰਥਣਾਂ ਨੂੰ ਮਾਹਿਰਾਂ ਵਲੋਂ ਜਾਣੂੰ ਕਰਵਾਇਆ ਗਿਆ ਕਿ ਕਿਵੇਂ ਭਵਿੱਖ 'ਚ ਉਹ ਇਸ ਕੋਰਸ ਸਦਕਾ ਨੌਕਰੀਆਂ ਪ੍ਰਾਪਤ ਕਰ ਸਕਦੀਆਂ ਹਨ | ਕਾਲਜ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਦੈਵ ਵਚਨਬੱਧ ਹੈ | ਖੇਤਰ 'ਚ ਜਾ ਕੇ ਗਿਆਨ ਪ੍ਰਾਪਤ ਕਰਨਾ ਇੱਕ ਬਹੁਤ ਹੀ ਅਹਿਮ ਪਹਿਲੂ ਹੈ ਕਿਉਂਕਿ ਥਿਊਰੀ ਤੇ ਪ੍ਰੈਕਟੀਕਲ ਜਾਣਕਾਰੀ ਹੀ ਪੂਰਨ ਗਿਆਨ ਦੇ ਅਧਾਰ ਹਨ | ਅੰਤ 'ਚ ਪਿ੍ੰਸੀਪਲ ਨੇ ਵਿਭਾਗ ਦੇ ਇੰਚਾਰਜ ਮੈਡਮ ਸ਼ਵੇਤਾ ਤੇ ਮਿਸ ਸੁਗੰਧਾ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ | ਇਸ ਮੌਕੇ ਡਾ. ਜਸਵੀਰ ਸਿੰਘ, ਸਟਾਫ਼ ਨਰਸ ਮੈਡਮ ਪ੍ਰੇਮ ਲਤਾ, ਪਰਵੀਨ ਕੁਮਾਰ ਤੇ ਵਿਦਿਆਰਥੀ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਿੰਡ ਆਕਲਿਆਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦਾ ਦਿਲ -ਬੰਗਾ <br/>
Ad Position 24