ਬਲਾਚੌਰ, 2 ਨਵੰਬਰ (ਨਰੇਸ਼ ਧੌਲ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਆਕਲਿਆਣਾ ਵਿਖੇ ਸੁਰਜੀਤ ਸਿੰਘ ਮਹਿਮੂਦਪੁਰ ਗਾਦੜੀਆਂ, ਗੁਰਪ੍ਰੀਤ ਸਿੰਘ ਇੰਗਲੈਂਡ, ਅਮਨਦੀਪ ਕੌਰ ਇੰਗਲੈਂਡ, ਗੁਰਵੀਰ ਕੌਰ ਇੰਗਲੈਂਡ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ | ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰੂਆਂ ਦੇ ਮਾਣ ਮੱਤੇ ਇਤਿਹਾਸ ਨਾਲ ਜੋੜਿਆ ਗਿਆ | ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਅਨਮੋਲ ਮਨੁੱਖੀ ਜਾਮਾ ਸਫਲਾ ਬਣਾਉਣ ਦੀ ਪ੍ਰੇਰਨਾ ਦਿੱਤੀ | ਪ੍ਰਬੰਧਕਾਂ ਵਲੋਂ ਪਤਵੰਤਿਆਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਜਗਤ ਸਿੰਘ ਧੌਲ, ਬਾਵਾ ਸਿੰਘ ਧੌਲ, ਬਲਦੇਵ ਸਿੰਘ ਬਛੌੜੀ, ਸਤਨਾਮ ਸਿੰਘ ਫੌਜੀ, ਅਵਤਾਰ ਸਿੰਘ ਫੌਜੀ, ਸੁਖਪ੍ਰੀਤ ਸਿੰਘ ਛਿੰਜਰ, ਹਰਨੇਕ ਸਿੰਘ ਦਿਆਲ, ਬਲਕਾਰ ਸਿੰਘ ਬੇਲੀ, ਮਦਨ ਸਿੰਘ ਮੁਸਾਫਿਰ, ਸੰਦੀਪ ਸਿੰਘ ਕੰਗ, ਸਰਬਜੀਤ ਸਿੰਘ ਪਾਠੀ, ਪਰਮਜੀਤ ਸਿੰਘ, ਗੁਰਮੁੱਖ ਸਿੰਘ, ਅਜੀਤ ਸਿੰਘ ਮਜਾਰਾ, ਕੇਵਲ ਸਿੰਘ, ਜਸਪ੍ਰੀਤ ਸਿੰਘ ਰਾਏ, ਤਰਸੇਮ ਸਿੰਘ ਰਾਏ ਸਮੂਹ ਪਿੰਡ ਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |