23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਿਊ ਆਦਰਸ਼ ਸਕੂਲ ਸੜੋਆ ਵਿਖੇ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 05-11-2025
ਸੜੋਆ, 4 ਨਵੰਬਰ (ਹਰਮੇਲ ਸਹੂੰਗੜਾ)-ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਸ਼ਬਦ, ਕੀਰਤਨ, ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇੇ ਐੱਮ. ਡੀ. ਸੰਜੇ ਮਲਹੋਤਰਾ ਅਤੇ ਗੀਤਿਕਾ ਚੰਦੇਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ, ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਤੇ ਸਮੂਹ ਸਟਾਫ਼ ਵੀ ਮੌਜੂਦ ਸੀ | ਇਸ ਦੇ ਨਾਲ ਹੀ ਸਾਰੇ ਬੱਚੇ ਸੜੋਆ ਵਿਖੇ ਹੋਏ ਨਗਰ ਕੀਰਤਨ 'ਚ ਸ਼ਾਮਲ ਹੋਏ | ਉਥੋਂ ਦੀ ਕਮੇਟੀ ਨੇ ਸਕੂਲ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ | ਸਕੂਲ ਦੇ ਐੱਮ. ਡੀ. ਸੰਜੇ ਮਲਹੋਤਰਾ ਅਤੇ ਪਿ੍ੰਸੀਪਲ ਗੀਤਿਕਾ ਚੰਦੇਲ ਨੇ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਵਾ ਪ੍ਰਦੂਸ਼ਣ ਬਾਰੇ ਸਿਹਤ ਵਿਭਾਗ ਵਲੋਂ ਐਡਵਾਜ਼ਰੀ ਜਾਰੀ <br/> ਅਗਲੀ ਖ਼ਬਰ ਨੂਰਪੁਰ ਦੇ 35ਵੇਂ ਸਰਦਾਰ ਮੁਹੰਮਦ ਸੰਗੀਤ ਮੇਲੇ 'ਚ ਹੰਸ ਰਾਜ ਹੰਸ, ਸਰਦਾਰ ਅਲੀ, ਸਤਵਿੰਦਰ ਬੁੱਗਾ ਤੇ ਅਮਨ ਰੋਜ਼ੀ ਸਨਮਾਨ...
Ad Position 24