23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਠਲਾਵਾ - ਮੋਰਾਂਵਾਲੀ ਸਕੂਲ ਨੂੰ ਪਠਲਾਵਾ ਸੰਸਥਾ ਵਲੋਂ ਪੰਜਾਹ ਹਜ਼ਾਰ ਰੁਪਏ ਭੇਟ <br/>

Ad Position 21
No active advertisement
ਅਜੀਤ ਡੈਸਕ 05-11-2025
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਪਠਲਾਵਾ - ਮੋਰਾਂਵਾਲੀ ਹਾਈ ਸਕੂਲ ਦੇ ਚੱਲ ਰਹੇ ਵਿਕਾਸ ਕਾਰਜਾਂ ਲਈ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਵਲੋਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਅਤੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਦੁਆਰਾ ਸਕੂਲ ਦੇ ਇੰਚਾਰਜ ਮੈਡਮ ਸੀਮਾ, ਮੈਡਮ ਮਨਜਿੰਦਰ ਕੌਰ ਮੋਰਾਂਵਾਲੀ, ਮੈਡਮ ਆਰਤੀ ਸ਼ਰਮਾ, ਕੰਪਿਊਟਰ ਫੈਕਲਟੀ ਅਮਰੀਕ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਅਵਸਰ 'ਤੇ ਬੋਲਦਿਆਂ ਮਾ. ਤਰਲੋਚਨ ਸਿੰਘ ਪਠਲਾਵਾ ਅਤੇ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਪਠਲਾਵਾ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਸਮੇਤ ਸਾਰੇ ਆਹੁਦੇਦਾਰਾਂ ਨੇ ਇਸ ਸਕੂਲ ਤੋਂ ਹੀ ਤਾਲੀਮ ਹਾਸਲ ਕਰਕੇ ਜਿੰਦਗੀ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ | ਇਸ ਲਈ ਸੰਸਥਾ ਇਹ ਮਹਿਸੂਸ ਕਰਦੀ ਹੈ ਕਿ ਇਹ ਵਿੱਦਿਅਕ ਸੰਸਥਾ ਇਲਾਕੇ ਦੀ ਇਕ ਨਿਵੇਕਲੀ ਪਹਿਚਾਣ ਬਣਾ ਕੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਉਹਨਾਂ ਦਾ ਮਾਰਗਦਰਸ਼ਨ ਕਰੇ | ਜਿਕਰਯੋਗ ਹੈ ਕਿ ਸੰਸਥਾ ਵਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਇਕ ਮਹੀਨਾ ਪਹਿਲਾਂ ਵੀ ਪੰਜ਼ਾਹ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ | ਸਕੂਲ ਦੇ ਸਟਾਫ਼ ਵਲੋਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦਾ ਧੰਨਵਾਦ ਕਰਦਿਆਂ ਸੰਦੀਪ ਕੁਮਾਰ ਗੌੜ ਨੇ ਆਖਿਆ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਐਨ. ਆਰ. ਆਈਜ਼ ਭਰਾਵਾਂ ਦਾ ਵੱਡਾ ਹੱਥ ਹੈ | ਉਹਨਾਂ ਆਖਿਆ ਕਿ ਪਠਲਾਵਾ ਸੰਸਥਾ ਵਲੋਂ ਮਿਲ ਰਹੇ ਭਰਪੂਰ ਸਹਿਯੋਗ ਲਈ ਇਹ ਵਿੱਦਿਅਕ ਸੰਸਥਾ ਹਮੇਸ਼ਾ ਕਦਰਦਾਨ ਰਹੇਗੀ | ਗੌੜ ਨੇ ਆਮ ਸਮਾਜ ਨੂੰ ਅਪੀਲ ਕਰਦਿਆਂ ਆਖਿਆ ਕਿ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਇਹਨਾਂ ਸਕੂਲਾਂ 'ਚ ਦਾਖਲ ਕਰਵਾਓ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਓ |

Ad Position 22
No active advertisement
ਪਿਛਲੀ ਖ਼ਬਰ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ <br/> ਅਗਲੀ ਖ਼ਬਰ ਹਵਾ ਪ੍ਰਦੂਸ਼ਣ ਬਾਰੇ ਸਿਹਤ ਵਿਭਾਗ ਵਲੋਂ ਐਡਵਾਜ਼ਰੀ ਜਾਰੀ <br/>
Ad Position 24