11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਲਧਾਣਾ ਝਿੱਕਾ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਦੀਆਂ ਪੁਸਤਕਾਂ ਭੇਟ <br/>

Ad Position 21
No active advertisement
ਅਜੀਤ ਡੈਸਕ 23-11-2025
ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਤੇ ਰੋਜ਼ਾਨਾ ਅਜੀਤ ਜਲੰਧਰ ਦੇ ਮੁੱਖ ਸੰਪਾਦਕ, ਪੱਤਰਕਾਰ ਅਤੇ ਲੇਖਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਰਚੀਆਂ ਦੋ ਪੁਸਤਕਾਂ ਪਿੰਡ ਲਧਾਣਾ ਝਿੱਕਾ ਵਿੱਚ ਸਥਿੱਤ ਸਵ: ਸ. ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਨੂੰ ਅਜੀਤ ਦੇ ਬੰਗਾ ਦੇ ਉਪ ਦਫ਼ਤਰ ਇੰਚਾਰਜ ਸੁਰਿੰਦਰ ਸਿੰਘ ਕਰਮ ਨੇ ਲਾਇਬੇ੍ਰਰੀ ਦੇ ਸੰਚਾਲਕ ਅਤੇ ਸਾਹਿਤ ਸਭਾ ਲਧਾਣਾ ਝਿੱਕਾ ਦੇ ਪ੍ਰਧਾਨ ਸ. ਗੁਰਦੀਪ ਸਿੰਘ ਮੁਕੱਦਮ ਅਤੇ ਸਕੱਤਰ ਕੈਪਟਨ ਸ. ਦੌਲਤ ਸਿੰਘ ਝਿੱਕਾ ਨੂੰ ਭੇਟ ਕੀਤੀਆਂ | ਡਾ. ਹਮਦਰਦ ਦੀਆਂ ਰਚੀਆਂ ਪੁਸਤਕਾਂ 'ਮਾਂ ਬੋਲੀ ਪੰਜਾਬੀ' ਅਤੇ ਮੋਮਬੱਤੀਆਂ ਦੀ ਲੋਅ' ਪ੍ਰਾਪਤ ਕਰਕੇ ਲਾਇਬੇ੍ਰਰੀ ਦੇ ਪ੍ਰਬੰਧਕ ਸ. ਗੁਰਦੀਪ ਸਿੰਘ ਮੁਕੱਦਮ ਅਤੇ ਕੈਪਟਨ ਦੌਲਤ ਸਿੰਘ ਝਿੱਕਾ ਨੇ ਅਜੀਤ ਦੇ ਪ੍ਰਤੀਨਿਧ ਸੁਰਿੰਦਰ ਸਿੰਘ ਕਰਮ ਲਧਾਣਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਦੋਵੇਂ ਪੁਸਤਕਾਂ ਸਾਡੀ ਲਾਇਬੇ੍ਰਰੀ ਦੀ ਸ਼ਾਨ ਹਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਲਿੰਕਨ ਕਾਲਜ ਰੋਡ ਵਿਖੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਸਜਾਏ ਨਗਰ ਕੀਰਤਨ ਦਾ ਜ਼ਿਲ੍ਹੇ 'ਚ ਦਾਖਲ ਹੋਣ 'ਤੇ ਭਰਵਾਂ ਸ...
Ad Position 24