15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੇਜਰ ਸਿੰਘ ਦੀ ਸੇਵਾ ਮੁਕਤੀ ਮੌਕੇ ਮੁਕੰਦਪੁਰ ਕਾਲਜ ਵਿਖੇ ਵਿਦਾਇਗੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-11-2025
ਮੁਕੰਦਪੁਰ, 22 ਨਵੰਬਰ (ਅਮਰੀਕ ਸਿੰਘ ਢੀਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਦੇ ਕਰਮਚਾਰੀ ਸ. ਮੇਜਰ ਸਿੰਘ ਲੰਮਾ ਸਮਾ ਆਪਣੀ ਡਿਊਟੀ ਕਾਲਜ ਵਿੱਚ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ | ਉਨ੍ਹਾਂ ਨੇ ਕਾਲਜ ਦੇ ਲਾਇਬ੍ਰੇਰੀ ਅਟੈਂਡੈਂਟ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ | ਇਸ ਮੌਕੇ ਕਾਲਜ ਪਿ੍ੰਸੀਪਲ ਸ. ਮਨਜੀਤ ਨੇ ਮੇਜ਼ਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਕਾਲਜ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ, ਸ. ਸੁਰਿੰਦਰ ਸਿਘ ਢੀਂਡਸਾ ਅਤੇ ਸਕੂਲ ਪਿ੍ੰਸੀਪਲ ਪਰਮਜੀਤ ਕੌਰ ਨੇ ਸ. ਮੇਜਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ | ਪਿ੍ੰਸੀਪਲ ਮਨਜੀਤ ਸਿੰਘ ਨੇ ਆਖਿਆ ਕਿ ਸ. ਮੇਜਰ ਸਿੰਘ ਡਿਊਟੀ ਦੇ ਪਾਬੰਦ ਸਨ ਅਤੇ ਉਨ੍ਹਾਂ ਵਲੋਂ ਆਪਣੀ ਡਿਊਟੀ ਨੂੰ ਬੜੀ ਹੀ ਤਨਦੇਹੀ ਨਾਲ ਨਿਭਾਇਆ ਗਿਆ | ਕਾਲਜ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਪੀ.ਟੀ.ਏ. ਵਾਈਸ ਚੇਅਰਮੈਨ ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਪਿ੍ੰ. ਪਰਮਜੀਤ ਕੌਰ, ਸਕੂਲ ਨੇ ਮੇਜਰ ਸਿੰਘ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਮੈਡਮ ਸ਼ਵੇਤਾ ਨੇ ਉਨ੍ਹਾਂ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਨੂੰ ਸਟਾਫ਼ ਨਾਲ ਸਾਂਝਾ ਕੀਤਾ | ਪ੍ਰੋ. ਸੁਖਮਿੰਦਰ ਦਾਸ ਬਾਵਾ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਦੌਰਾਨ ਉਨ੍ਹਾਂ ਦੇ ਹੁਨਰ ਨੂੰ ਸਲਾਹਿਆ ਗਿਆ | ਕੇਵਲ ਕਿ੍ਸ਼ਨ ਅਤੇ ਤਿਲਕ ਰਾਜ ਵਲੋਂ ਆਖਿਆ ਗਿਆ ਕਿ ਉਹ ਬਹੁਤ ਹੀ ਵਧੀਆ ਸਟਾਫ਼ ਮੈਂਬਰ ਅਤੇ ਨੇਕ ਸਖਸ਼ੀਅਤ ਦੇ ਮਾਲਕ ਹਨ | ਉਨ੍ਹਾਂ ਨੇ ਆਪਣੀਆਂ ਕਾਰਜ ਕਾਲ ਦੌਰਾਨ ਸੇਵਾਵਾਂ ਨੂੰ ਬਹੁਤ ਹੀ ਵਧੀਆਂ ਢੰਗ ਨਾਲ ਨਿਭਾਇਆ | ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵਲੋਂ ਉਨ੍ਹਾਂ ਨੂੰ ਵਿਦਾਇਗੀ ਮੌਕੇ ਸਨਮਾਨ ਚਿੰਨ ਅਤੇ ਢੇਰ ਸਾਰੇ ਤੋਹਫੇ ਪ੍ਰਦਾਨ ਕੀਤੇ ਗਏ | ਅੰਤ ਵਿੱਚ ਮੇਜਰ ਸਿੰਘ ਵਲੋਂ ਸਮੁੱਚੇ ਸਟਾਫ਼ ਦਾ ਇਸ ਪਿਆਰ ਅਤੇ ਸਨਮਾਨ ਲਈ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਡਾ. ਨਿਰਦੋਸ਼ ਕੌਰ ਨੇ ਬਾਖੂਬੀ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸ਼ਾਮ ਸਿੰਘ ਨਾਰਲਾ ਵਿਖੇ ਭਲਕੇ ਕਰਵਾਏ ਜਾਣਗੇ ਦਸਤਾਰ ਅਤੇ ਦੁਮਾਲਾ ਮੁਕਾਬਲੇ <br/> ਅਗਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ 'ਚ ਚਾਰ ਰੋਜ਼ਾ ਸਾਲਾਨਾ ਖੇਡਾਂ ਮੇਲਾ ਕਰਵਾਈਆ <br/>
Ad Position 24