ਕਾਠਗੜ੍ਹ, 7 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਦੀ ਪੰਚਾਇਤ ਵਲੋਂ ਪਿੰਡ ਦੇ ਨੌਜਵਾਨਾਂ ਦੀ ਮੰਗ ਉੱਤੇ ਉਹਨਾਂ ਨੂੰ ਖੇਡਾਂ ਵਾਸਤੇ ਸਮਾਨ ਖ਼ਰੀਦ ਕੇ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਈਾ ਕਾਲੇ ਸ਼ਾਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਸਬੇ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਕਾਫ਼ੀ ਉਤਸ਼ਾਹ ਹੈ ਤੇ ਉਹ ਰੋਜ਼ਾਨਾ ਹੀ ਡੀ.ਏ.ਵੀ ਸਕੂਲ ਦੇ ਗਰਾਊਾਡ ਵਿੱਚ ਕਿ੍ਕਟ ਤੇ ਹੋਰ ਖੇਡਾਂ ਖੇਡਦੇ ਹਨ | ਪਰੰਤੂ ਉਹਨਾਂ ਕੋਲ ਖੇਡਾਂ ਦੇ ਸਮਾਨ ਦੀ ਘਾਟ ਸੀ ਤੇ ਉਹਨਾਂ ਕੋਲ ਜੋ ਪੁਰਾਣਾ ਸਮਾਨ ਸੀ ਉਸ ਨਾਲ ਹੀ ਖੇਡਦੇ ਸਨ | ਇਹਨਾਂ ਖਿਡਾਰੀ ਨੌਜਵਾਨਾਂ ਨੇ ਖੇਡਾਂ ਦੇ ਸਮਾਨ ਦੀ ਘਾਟ ਸਬੰਧੀ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ, ਜਿਸ ਤੋਂ ਬਾਅਦ ਕਾਠਗੜ੍ਹ ਗ੍ਰਾਮ ਪੰਚਾਇਤ ਨੇ ਨੌਜਵਾਨਾਂ ਨੂੰ ਕਿਹਾ ਕਿ ਜੋ ਵੀ ਸਮਾਨ ਚਾਹੀਦਾ ਹੈ ਉਹ ਖ਼ਰੀਦ ਲਿਆ ਜਾਵੇ | ਨੌਜਵਾਨਾਂ ਨੇ ਪੰਚਾਇਤ ਦੇ ਕਹਿਣ 'ਤੇ ਕਿ੍ਕਟ ਅਤੇ ਬਾਲੀਵਾਲ ਖੇਡਾਂ ਨਾਲ ਸੰਬੰਧਿਤ ਸਮਾਨ ਖ਼ਰੀਦ ਕੇ ਉਸ ਦਾ ਬਿੱਲ ਜੋ ਕਿ 50,000 ਰੁਪਏ ਬਣਦਾ ਸੀ ਉਹ ਪੰਚਾਇਤ ਨੂੰ ਦੇ ਦਿੱਤਾ | ਨੌਜਵਾਨਾਂ ਵਲੋਂ ਇਸ ਉਪਰਾਲੇ ਲਈ ਪੰਚਾਇਤ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਸੇਵਾਦਾਰ ਸਾਈਾ ਕਾਲੇ ਸ਼ਾਹ ਨੇ ਕਿਹਾ ਕਿ ਕਾਠਗੜ੍ਹ ਦੇ ਸਾਰੇ ਹੀ ਨੌਜਵਾਨ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਤਾਂ ਜੋ ਜਿੱਥੇ ਉਹ ਹੋਰ ਬੁਰਾਈਆਂ ਤੋਂ ਦੂਰ ਰਹਿਣਗੇ ਉਥੇ ਹੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਗੇ | ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਮੋਬਾਈਲ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਜੋ ਸਮੇਂ ਦੀ ਅਹਿਮ ਲੋੜ ਹੈ ਤੇ ਉਹ ਆਪਣੇ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਨ |