ਬੰਗਾ, 7 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਬਾਨੀ ਸਰਪ੍ਰਸਤ ਸਵ: ਸ. ਮਹਿੰਦਰ ਸਿੰਘ ਵਾਰੀਆ ਦੀ ਪੰਦਰਵੀਂ ਬਰਸੀ ਸਮੂਹ ਵਾਰੀਆ ਪਰਿਵਾਰ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸਾਂਝੇ ਤੌਰ 'ਤੇ ਮਨਾਉਂਦਿਆਂ ਗੁਰਮਤਿ ਸਮਾਗਮ ਕਰਵਾਇਆ ਗਿਆ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਲਧਾਣਾ ਉੱਚਾ, ਭਾਈ ਹਰਦੀਪ ਸਿੰਘ ਅਤੇ ਗਿਆਨੀ ਦਲਜਿੰਦਰ ਸਿੰਘ ਝਿੱਕਾ ਦੇ ਜਥੇ: ਨੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਾਇਆ | ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸ. ਜੀ. ਪੀ. ਸੀ ਅਤੇ ਮੁੱਖ ਬੁਲਾਰੇ ਇੰਟਰਨੈਸ਼ਨਲ ਪੰਥਕ ਦਲ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਵ: ਸ. ਮਹਿੰਦਰ ਸਿੰਘ ਵਾਰੀਆ ਵਲੋਂ ਕੀਤੇ ਸਮਾਜ ਸੇਵੀ ਕਾਰਜਾਂ ਦੀ ਗੱਲ ਕਰਦਿਆਂ ਆਖਿਆ ਕਿ ਇਨਸਾਨੀਅਤ ਦੀ ਸੇਵਾ ਭਾਗਾਂ ਵਾਲਿਆਂ ਨੂੰ ਮਿਲਦੀ ਹੈ | ਸੰਸਥਾ ਦੇ ਧਾਰਮਿਕ ਵਿੰਗ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਅਤੇ ਲੈਕਚਰਾਰ ਤਰਸੇਮ ਪਠਲਾਵਾ ਮੁੱਖ ਬੁਲਾਰੇ ਸੰਸਥਾ ਵਲੋਂ ਸਵ: ਸ. ਮਹਿੰਦਰ ਸਿੰਘ ਵਾਰੀਆ ਨੂੰ ਯਾਦ ਕਰਦਿਆਂ ਆਖਿਆ ਲੋਕ ਸੇਵਾ ਦਾ ਜਜ਼ਬਾ ਅਤੇ ਇਨਸਾਨੀਅਤ ਪ੍ਰਤੀ ਸਮਰਪਣ ਦੀ ਭਾਵਨਾ ਉਹਨਾਂ ਵਿੱਚ ਮਣਾਂ ਮੂੰਹੀ ਭਰੀ ਹੋਈ ਸੀ | ਬੁਲਾਰਿਆਂ ਨੇ ਆਖਿਆ ਕਿ ਤੇਰਾਂ ਸਾਲਾਂ ਦੇ ਸਮੇਂ ਵਿੱਚ ਸ. ਵਾਰੀਆ ਵਲੋਂ ਬਤੌਰ ਸਰਪ੍ਰਸਤ ਦੀ ਜ਼ਿੰਮੇਵਾਰੀ ਨੂੰ ਬੇਹੱਦ ਸਫ਼ਲਤਾ ਪੂਰਵਕ ਨਿਭਾਇਆ | ਇਸ ਅਵਸਰ 'ਤੇ ਯੂਨੀਕ ਹੋਮ ਜਲੰਧਰ ਦੇ ਮੁੱਖ ਸੰਚਾਲਕ ਪਦਮ ਸ਼੍ਰੀ ਮਾਤਾ ਪ੍ਰਕਾਸ਼ ਕੌਰ ਅਤੇ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਜਲੰਧਰ ਦੇ ਟਰੱਸਟੀਆਂ ਦਾ ਸਨਮਾਨ ਕੀਤਾ ਗਿਆ | ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੜ੍ਹਾਂ ਦੀ ਤ੍ਰਾਸਦੀ ਨਾਲ ਜੂਝਦੇ ਲੋਕਾਂ ਦੀਆਂ ਜ਼ਿੰਦਗੀਆ ਨੂੰ ਬਚਾਉਣ, ਭੁੱਖੇ ਪਿਆਸੇ ਲੋਕਾਂ ਨੂੰ ਰਾਸ਼ਣ ਪਹੁੰਚਾਉਣ ਅਤੇ ਗਰੀਬ ਪਰਿਵਾਰਾਂ ਦੇ ਢੱਠੇ ਮਕਾਨਾਂ ਨੂੰ ਬਨਾਉਣ ਵਿੱਚ ਸੰਸਥਾ ਦਾ ਸਹਿਯੋਗ ਕਰਨ ਵਾਲੇ ਸ. ਜਤਿੰਦਰ ਸਿੰਘ ਲਾਡੀ ਸੰਚਾਲਕ ਲਾਡੀ ਗਰੁੱਪ, ਸਭ ਦਾ ਭਲਾ ਚੈਰੀਟੇਬਲ ਹਸਪਤਾਲ ਸ਼ਿਕਾਰ ਮਾਛੀਆਂ ਦਾ ਵੀ ਸੰਸਥਾ ਵਲੋਂ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਸ. ਸਤਨਾਮ ਸਿੰਘ ਆਸਟ੍ਰੇਲੀਆ ਅਤੇ ਸ. ਸਤਨਾਮ ਸਿੰਘ ਸੁੱਜੋਂ ਨੂੰ ਵੀ ਇਨਸਾਨੀਅਤ ਦੇ ਭਲੇ ਹਿੱਤ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਹੋਰਨਾਂ ਤੋ ਇਲਾਵਾ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ, ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ, ਪ੍ਰੋ. ਚਰਨਜੀਤ ਸਿੰਘ ਪੋਸੀ, ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਮਾ. ਰਮੇਸ਼ ਕੁਮਾਰ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਗੁਰਦੇਵ ਸਿੰਘ ਬੰਗਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਕਰਮ ਲਧਾਣਾ, ਜੀ ਚੰਨੀ ਪਠਲਾਵਾ, ਸੇਵਾ ਸਿੰਘ ਪਠਲਾਵਾ, ਕੈਪ: ਜੋਗਾ ਸਿੰਘ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਪਰਮਿੰਦਰ ਸਿੰਘ ਵਾਰੀਆ, ਕੁਲਦੀਪ ਸਿੰਘ ਪੀਜ਼ਾ ਹੌਟ, ਦਿਲਾਵਰ ਸਿੰਘ ਬੈਂਸ ਮੌਜੂਦਾ ਸਰਪੰਚ ਪਠਲਾਵਾ, ਸਾਬਕਾ ਸਰਪੰਚ ਹਰਪਾਲ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਪਠਲਾਵਾ, ਜਗਤ ਵਿਚ ਸਾਬਕਾ ਸਰਪੰਚ ਪਠਲਾਵਾ, ਤਰਸੇਮ ਸਿੰਘ ਤੰਬੜ ਪ੍ਰਧਾਨ ਸਹਿਕਾਰੀ ਸੁਸਾਇਟੀ ਪਠਲਾਵਾ, ਕੈਪਟਨ ਹਰਵੇਲ ਸਿੰਘ ਪਠਲਾਵਾ, ਪਰਮਜੀਤ ਸਿੰਘ ਝਿੱਕਾ ਸਬ ਇੰਸਪੈਕਟਰ ਪੰਜਾਬ ਪੁਲਿਸ, ਰਜਿੰਦਰ ਸਿੰਘ ਜਿੰਦਾ, ਕੁਲਵਿੰਦਰ ਸਿੰਘ ਲਾਲੀ ਪਠਲਾਵਾ ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਰੇਸ਼ਮ ਕੌਰ ਪੋਸੀ, ਕਮਲਜੀਤ ਕੌਰ ਐਮਾਂ ਜੱਟਾਂ, ਲਖਵਿੰਦਰ ਕੌਰ ਪਠਲਾਵਾ, ਬਲਵਿੰਦਰ ਕੌਰ ਪਠਲਾਵਾ, ਸਾਰਿਕਾ ਸੋਨੀ ਸੁੱਜੋਂ ਲੈਕਚਰਾਰ ਅਸ਼ੋਕ ਕੁਮਾਰ ਸ਼ਰਮਾ ਹਾਜ਼ਰ ਸਨ | ਇਸ ਅਵਸਰ 'ਤੇ ਸਿੱਖ ਬੁਧੀਜੀਵੀ ਤੇ ਲੇਖਕ ਸ. ਗੁਰਵੀਰ ਸਿੰਘ ਬਰਾੜ ਸਪੁੱਤਰ ਸ. ਗੁਰਦੇਵ ਸਿੰਘ ਬਰਾੜ ਸਾਬਕਾ ਆਈ. ਏ. ਐਸ ਨੂੰ ਵੀ ਸਨਮਾਨਿਤ ਕੀਤਾ ਗਿਆ |