11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਿਰਮਲ ਸਿੰਘ ਮਹਿਮੀ ਝਿੰਗੜਾਂ ਵਲੋਂ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 21-12-2025
ਔੜ/ਝਿੰਗੜਾਂ, 20 ਦਸੰਬਰ (ਕੁਲਦੀਪ ਸਿੰਘ ਝਿੰਗੜ) - ਬਲਾਕ ਸੰਮਤੀ ਜੋਨ ਗੁਣਾਚੌਰ ਤੋਂ ਪਿੰਡ ਝਿੰਗੜਾਂ ਦੇ ਉਮੀਦਵਾਰ ਯੂਥ ਕਾਂਗਰਸੀ ਆਗੂ ਨਿਰਮਲ ਸਿੰਘ ਮਹਿਮੀ ਨੂੰ ਕਾਂਗਰਸ ਪਾਰਟੀ ਵਲੋਂ ਸੂਬੇ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਸੰਮਤੀ ਜੋਨ ਗੁਣਾਚੌਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ | ਉਨ੍ਹਾਂ ਚੋਣਾਂ ਵਿੱਚ ਸਹਿਯੋਗ ਦੇਣ ਵਾਲੇ ਪਾਰਟੀ ਆਗੂਆਂ, ਸਪੋਟਰਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਬਲਾਕ ਸੰਮਤੀ ਜੋਨ ਗੁਣਾਚੌਰ ਵਿਚ ਆਉਂਦੇ ਪਿੰਡਾਂ ਦੇ ਸਪੋਟਰਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਵੋਟਾਂ ਪਾਈਆਂ | ਮੈਂ ਉਨ੍ਹਾਂ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ | ਨਿਰਮਲ ਸਿੰਘ ਮਹਿਮੀ ਨੇ ਆਖਿਆ ਕਿ 2027 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਕਾਂਗਰਸ ਪਾਰਟੀ ਬਹੁਮਤ ਨਾਲ ਜਿੱਤ ਦੇ ਝੰਡੇ ਗੱਡ ਕੇ ਆਪਣੀ ਸਰਕਾਰ ਬਣਾਵੇਗੀ | ਇਸ ਮੌਕੇ ਕਾਂਗਰਸੀ ਆਗੂ ਡਾ. ਅਮਿ੍ਤ ਲਾਲ ਗੁਣਾਚੌਰ, ਨੰਬਰਦਾਰਨੀ ਨਿਰਮਲਜੀਤ ਕੌਰ ਗੁਣਾਚੌਰ, ਰਾਜਵਿੰਦਰ ਸਿੰਘ, ਕਸ਼ਮੀਰ ਸਿੰਘ ਪੱਪੂ, ਸਰਬਣ ਸਿੰਘ ਬਿੱਟੂ, ਅਮਰ ਨਾਥ ਮਹਿਮੀ, ਮੱਖਣ ਮਹਿਮੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਾਰ ਤੋਂ ਬਾਅਦ ਨਾਰਾਜ਼ ਵਰਕਰਾਂ ਦੀ ਆਈ ਯਾਦ-ਰਣਬੀਰ ਚੇਚੀ <br/> ਅਗਲੀ ਖ਼ਬਰ ਕਰੀਮਪੁਰ ਚਾਹਵਾਲਾ ਪ੍ਰਾਇਮਰੀ/ਮਿਡਲ ਸਕੂਲ 'ਚ ਮਾਪੇ-ਅਧਿਆਪਕ ਮਿਲਣੀ <br/>
Ad Position 24