ਕਾਠਗੜ੍ਹ, 20 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਆਪਣੇ ਆਪ ਨੂੰ ਲੀਡਰ ਕਹਾਉਣ ਵਾਲੇ ਆਮ ਆਦਮੀ ਪਾਰਟੀ ਦੇ ਕੁੱਝ ਲੋਕ ਇਹ ਖਬਰਾਂ ਲਗਾ ਰਹੇ ਹਨ ਕਿ ਪੁਰਾਣੇ ਵਰਕਰਾਂ ਦੀ ਨਾਰਾਜ਼ਗੀ ਹਾਰ ਦਾ ਕਾਰਨ ਬਣੀ | ਹਾਰ ਦਾ ਕਾਰਨ ਵਰਕਰਾਂ ਦੀ ਨਿਰਾਸ਼ਾ ਨਹੀਂ ਤੁਹਾਡੀ ਉਹ ਸੋਚ ਹੈ ਜੋ ਵੋਟਾਂ ਤੋਂ ਬਾਅਦ ਦੇਖਣ ਨੂੰ ਮਿਲੀ | ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਰਕਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇ | ਇਹੋ ਜਿਹੀ ਹਾਸੋਹੀਣੀ ਗੱਲ ਉਹ ਲੀਡਰ ਕਰਦੇ ਹਨ ਜੋ ਖੁਦ ਅਹੁਦੇ ਲਈ ਬੈਠੇ ਹਨ ਅਤੇ ਮਾੜੇ ਸਮੇਂ ਪਾਰਟੀ ਛੱਡ ਗਏ ਸੀ ਅਤੇ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਹੀਂ ਆਏ ਅਤੇ ਲੋਕਾਂ ਦੇ ਵਿਆਹਾਂ ਭੋਗਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਪਾਉਂਦੇ ਰਹਿੰਦੇ ਹਨ | ਇਹੋ ਜਿਹੇ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਕਿ 4 ਸਾਲ ਤੁਸੀਂ ਕਿਸੇ ਵਰਕਰ ਨੂੰ ਪੁੱਛਿਆ ਨਹੀਂ ਅਤੇ ਵੋਟਾਂ ਆ ਗਈਆਂ ਤੁਹਾਨੂੰ ਯਾਦ ਆਉਣ ਲੱਗ ਪਏ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨਾਲ ਮੁਸ਼ਕਿਲ ਸਮੇਂ 'ਚ ਖੜ੍ਹੇ ਰਹੇ ਰਣਬੀਰ ਚੇਚੀ ਮਾਲੇਵਾਲ ਕੋਹਲੀ ਨੇ ਕੀਤਾ |