ਕਾਠਗੜ੍ਹ, 20 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਪੰਦਰਵਾੜੇ 'ਤੇ ਕੋਟਿਨ ਕੋਟਿ ਪ੍ਰਣਾਮ ਤੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਨਜ਼ਦੀਕ ਸਥਿਤ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਾਡ ਵਿਖੇ ਹਰ ਸਾਲ ਦੀ ਤਰ੍ਹਾਂ ਤੀਸਰਾ ਖੂਨਦਾਨ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਉੱਘੇ ਸਮਾਜ ਸੇਵੀ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਚਾਹਲ ਨੇ ਦੱਸਿਆ ਕਿ 24 ਦਸੰਬਰ ਦਿਨ ਬੁੱਧਵਾਰ ਸਵੇਰ 10 ਤੋਂ 3 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਹ ਕੈਂਪ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਦੀ ਸੀਨੀਅਰ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਜਾਵੇਗਾ ਅਤੇ ਉਨ੍ਹਾਂ ਵਲੋਂ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਜਦਕਿ ਇਸ ਕੈਂਪ 'ਚ ਸੰਤ ਬਾਬਾ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜ੍ਹੀ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ | ਵਿੱਕੀ ਚਾਹਲ ਨੇ ਇਲਾਕੇ ਦੇ ਲੋੜਵੰਦ ਅਤੇ ਜਰੂਰਤ ਲੋਕਾਂ ਨੂੰ ਇਸ ਮੁਫ਼ਤ ਮੈਡੀਕਲ ਜਾਂਚ, ਖੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਪਹੁੰਚ ਕੇ ਜਾਂਚ ਕਰਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਨਰੇਸ਼ ਕੁਮਾਰ, ਰਮੇਸ਼ ਕੁਮਾਰ, ਜਸਵੀਰ ਲਾਲ ਭੂੰਬਲਾ, ਗੁਰਪ੍ਰੀਤ ਸਿੰਘ ਹੀਰ, ਮਹਾਂਵੀਰ ਭੂੰਬਲਾ, ਠੇਕੇਦਾਰ ਪ੍ਰਵੀਨ ਕੁਮਾਰ ਚੇਚੀ ਨਿੱਘੀ, ਕਪਿਲ ਪੰਜਾਬ ਪੁਲਿਸ, ਵਿੱਕੀ ਬੰਗਾ, ਸਾਹਿਲ ਭੂੰਬਲਾ, ਸ਼ਾਮ ਲਾਲ ਆਦਿ ਮੌਜੂਦ ਸਨ |