ਮੁਕੰਦਪੁਰ, 20 ਦਸੰਬਰ (ਅਮਰੀਕ ਸਿੰਘ ਢੀਂਡਸਾ) - ਮਗਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕਾਈਆਂ ਪਿੰਡ ਜਗਤਪੁਰ ਅਤੇ ਬਘੌਰਾ ਵਲੋਂ ਮਗਨਰੇਗਾ ਖ਼ਤਮ ਕਰਨ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ | ਇਸ ਮੌਕੇ ਸ.ਹਰਪਾਲ ਸਿੰਘ ਜਗਤਪੁਰ ਅਤੇ ਹਰੀਬਿਲਾਸ ਹੀਉਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਇੱਕ ਝੱਟਕੇ ਵਿੱਚ ਹੀ 20 ਸਾਲ ਪੁਰਾਣਾ ਮਗਨਰੇਗਾ ਖ਼ਤਮ ਕਰ ਦਿੱਤਾ ਹੈ | ਮਗਨਰੇਗਾ ਅਧਿਕਾਰ ਅਤੇ ਮੰਗ 'ਤੇ ਅਧਾਰਿਤ ਗਰੰਟੀ ਸੀ | ਜਿਸ ਨੂੰ ਸੀਮਤ ਯੋਜਨਾ ਬਣਾ ਦਿੱਤਾ ਗਿਆ ਹੈ | ਹੁਣ ਇਸ ਦਾ ਕੰਟਰੋਲ ਦਿੱਲੀ ਦੀ ਕੇਂਦਰ ਸਰਕਾਰ ਦੇ ਹੱਥ ਹੋਵੇਗਾ | ਕੇਂਦਰ ਸਰਕਾਰ ਮਗਨਰੇਗਾ ਸਕੀਮ ਨੂੰ ਬਦਲ ਕੇ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਤੇ ਹਮਲਾ ਕਰ ਰਹੀ ਹੈ | ਇਸ ਸਕੀਮ ਦਾ ਸੂਬਿਆਂ ਸਿਰ ਵੱਡਾ ਬੋਝ ਪਾ ਦਿੱਤਾ ਹੈ | ਵਿਰੋਧੀ ਧਿਰਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਇਹ ਕਾਨੂੰਨ ਸੰਸਦ ਵਿੱਚ ਪਾਸ ਕਰ ਦਿੱਤਾ ਗਿਆ ਹੈ | ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ | ਇਸ ਮੌਕੇ ਰੇਸ਼ਮ ਸਿੰਘ, ਗੁਰਮੇਲ ਰਾਮ, ਬਰਿੰਦਰ ਕੌਰ, ਜਸਵਿੰਦਰ ਕੌਰ, ਰੇਖਾ ਰਾਣੀ ਮਨਪ੍ਰੀਤ ਕੌਰ, ਮਨਜੀਤ ਕੌਰ, ਸੀਸੋ, ਵੰਸੋ, ਹਰਪਾਲ ਕੌਰ, ਤਰਸੇਮ ਕੌਰ, ਹਰਮੇਸ, ਨਰੇਸ਼ ਕੁਮਾਰ, ਜੋਗਾ ਰਾਮ, ਖਰੈਤੀ ਰਾਮ, ਜਗਿੰਦਰ ਪਾਲ, ਮਲਕੀਤ ਰਾਮ, ਸੀਮਾ, ਅਮਰੋ, ਮਨਜੀਤ ਸਿੰਘ, ਨਰਿੰਦਰ ਸਿੰਘ ਆਦਿ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ | ਇਸ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ |