11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਟੋਰੋਵਾਲ ਮਿਡਲ ਸਕੂਲ 'ਚ ਮਾਪੇ -ਅਧਿਆਪਕ ਮਿਲਣੀ <br/>

Ad Position 21
No active advertisement
ਅਜੀਤ ਡੈਸਕ 21-12-2025
ਪੋਜੇਵਾਲ ਸਰਾਂ, 20 ਦਸੰਬਰ (ਨਵਾਂਗਰਾਈਾ) - ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ ਦੀ ਅਗਵਾਈ 'ਚ ਮਾਪੇ ਅਧਿਆਪਕ ਮਿਲਣੀ ਹੋਈ | ਇਸ ਮਿਲਣੀ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਇਸ ਸੈਸ਼ਨ ਦੀ ਹੁਣ ਤੱਕ ਦੀ ਪ੍ਰਗਤੀ ਦੱਸੀ ਗਈ | ਇਸ ਮੌਕੇ ਮਾਪਿਆਂ ਨੂੰ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਸਿੱਖਿਆ ਸੁਧਾਰਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਦੱਸਿਆ ਕਿ ਜਿਸ ਤਰਾਂ ਪਿਛਲੇ ਸਾਲ ਉਨ੍ਹਾਂ ਦੇ ਸਕੂਲ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ ਸੀ ਇਸ ਵਾਰ ਅਧਿਆਪਕਾਂ, ਮਾਪਿਆਂ ਤੇ ਬੱਚਿਆਂ ਦੀ ਮਿਹਨਤ ਸਦਕਾ ਅੱਠਵੀਂ ਜਮਾਤ ਦਾ ਬੋਰਡ ਨਤੀਜਾ 100 ਫ਼ੀਸਦੀ ਲਿਆਉਣ ਦਾ ਟੀਚਾ ਮਿਥਿਆ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਉਨ੍ਹਾਂ ਦੇ ਸਕੂਲ ਦਾ ਬੋਰਡ ਦਾ ਨਤੀਜਾ 100 ਫ਼ੀਸਦੀ ਆਏਗਾ | ਇਸ ਮੌਕੇ ਹਰੇਕ ਮਾਪੇ ਨੂੰ ਉਸ ਦੇ ਬੱਚੇ ਦੀ ਪ੍ਰਗਤੀ ਰਿਪੋਰਟ ਦੱਸੀ ਗਈ ਤੇ ਅਗਲੇ ਸਮੇਂ ਦੀ ਪਲਾਨਿੰਗ ਦੱਸੀ ਗਈ | ਇਸ ਮੌਕੇ ਨਰੇਸ਼ ਕੁਮਾਰ ਮੈਡਮ ਸਵੀਟੀ, ਮੈਡਮ ਅਨੁਰਾਧਾ ਅਤੇ ਮੈਡਮ ਰਜਨੀ ਦੇਵੀ, ਬੇਬੀ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸੋਨੀਆ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ. ਸ. ਸ. ਸਕੂਲ ਸਾਹਿਬਾ ਵਿਖੇ ਬਲਾਕ ਪੱਧਰੀ ਸੀਨੀਅਰ ਵਰਗ ਦਾ ਮੈਥ ਮੇਲਾ ਲੱਗਿਆ <br/> ਅਗਲੀ ਖ਼ਬਰ ਮੈਗਾ ਮਾਪੇ-ਅਧਿਆਪਕ ਮਿਲਣੀ ਕਾਰਵਾਈ <br/>
Ad Position 24