11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ. ਸ. ਸ. ਸਕੂਲ ਸਾਹਿਬਾ ਵਿਖੇ ਬਲਾਕ ਪੱਧਰੀ ਸੀਨੀਅਰ ਵਰਗ ਦਾ ਮੈਥ ਮੇਲਾ ਲੱਗਿਆ <br/>

Ad Position 21
No active advertisement
ਅਜੀਤ ਡੈਸਕ 21-12-2025
ਪੋਜੇਵਾਲ ਸਰਾਂ/ਮਜਾਰੀ ਸਾਹਿਬਾ, 20 ਦਸੰਬਰ (ਨਵਾਂਗਰਾਈਾ, ਨਿਰਮਲਜੀਤ ਸਿੰਘ ਚਾਹਲ) - 'ਰਾਸ਼ਟਰੀ ਆਵਿਸ਼ਕਾਰ ਅਭਿਆਨ' ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਿਬਾ ਵਿਖੇ ਬਲਾਕ ਪੱਧਰੀ ਹਿਸਾਬ ਵਿਸ਼ੇ ਦੇ ਸੀਨੀਅਰ ਵਰਗ ਦਾ ਗਣਿਤ ਮੇਲਾ ਬਲਾਕ ਨੋਡਲ ਅਫਸਰ ਸੜੋਆ ਗੁਰਪ੍ਰੀਤ ਸਿੰਘ ਸੈਂਪਲਾ ਦੀ ਅਗਵਾਈ ਵਿੱਚ ਲਗਾਇਆ ਗਿਆ | ਇਸ ਹਿਸਾਬ ਵਿਸ਼ੇ ਮੇਲੇ ਦਾ ਉਦਘਾਟਨ ਤੇ ਪ੍ਰਦਰਸਨੀ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਬਲਾਕ ਨੋਡਲ ਅਫਸਰ ਗੁਰਪ੍ਰੀਤ ਸਿੰਘ ਸੈਂਪਲਾ ਅਤੇ ਸਕੂਲ ਇੰਚਾਰਜ ਲੈਕ. ਰਵੀ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਉਹਨਾਂ ਕਿਹਾ ਕਿ ਅਜਿਹੇ ਮੇਲਿਆ ਨਾਲ ਸਾਡੇ ਬੱਚਿਆਂ ਦੀ ਤਰਕ ਨਾਲ ਸਿੱਖਿਆ ਪ੍ਰਾਪਤ ਕਰਨ ਦਾ ਗੁਣ ਪੈਦਾ ਹੁੰਦਾ ਹੈ ਅਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅੰਦਰ ਰਚਨਾਤਮਕ ਦਿ੍ਸ਼ਟੀਕੋਣ ਪੈਦਾ ਕਰਨ ਲਈ ਅਜਿਹੇ ਮੇਲੇ ਸਮੇਂ ਦੀ ਲੋੜ ਹਨ | ਉਨ੍ਹਾਂ ਪ੍ਰਦਸ਼ਰਨੀ ਦੇ ਸਾਰੇ ਮਾਡਲਾਂ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਨਾਲ ਸਵਾਲ ਜਵਾਬ ਕੀਤੇ | ਇਸ ਮੇਲੇ ਦੌਰਾਨ ਰੀਕਰੇਸ਼ਨ ਮੈਥੇਮੈਟਿਕਸ ਥੀਮ ਵਿੱਚ ਪੂਨਮ ਸ.ਸ.ਸ.ਸ ਸੜੋਆ ਨੇ ਪਹਿਲਾ, ਯਸ਼ਪ੍ਰੀਤ ਸ.ਹ.ਸ ਪੋਜੇਵਾਲ ਨੇ ਦੂਸਰਾ, ਸੁਖਮਨ ਸ.ਹ.ਸ ਛਦੌੜੀ ਨੇ ਤੀਸਰਾ, ਮੈਥੇਮੈਟੀਕਲ ਮਾਡਲਿੰਗ ਥੀਮ ਵਿੱਚ ਮਹਿਕਪ੍ਰੀਤ ਸ.ਹ.ਸ ਰੱਕੜਾਂਢਾਂਹਾ ਨੇ ਪਹਿਲਾ, ਜਸਪ੍ਰੀਤ ਸਿੰਘ ਸ.ਸ.ਸ.ਸ ਸਾਹਿਬਾ ਨੇ ਦੂਸਰਾ, ਲਖਵਿੰਦਰ ਸਿੰਘ ਮਾਨ ਸ.ਹ.ਸ ਛਦੌੜੀ ਨੇ ਤੀਸਰਾ, ਰੀਅਲ ਲਾਈਫ ਐਪਲੀਕੇਸ਼ਨ ਆਫ ਮੈਥ ਥੀਮ ਵਿੱਚ ਲਵਲੀ ਸ.ਸ.ਸ.ਸ ਸਾਹਿਬਾ ਨੇ ਪਹਿਲਾ, ਕਰਮਜੀਤ ਕੌਰ ਸ.ਹ.ਸ ਕੌਲਗੜ੍ਹ ਨੇ ਦੂਸਰਾ, ਗੁਰਲੀਨ ਸ.ਹ.ਸ ਪੋਜੇਵਾਲ ਨੇ ਤੀਸਰਾ, ਮੈਥੇਮੈਟਿਕ ਇਨ ਇੰਡੀਅਨ ਐਂਥਸ ਥੀਮ 'ਚ ਜਸ਼ਨ ਕੁਮਾਰ ਸ.ਸ.ਸਸ ਬਛੌੜੀ ਨੇ ਪਹਿਲਾ, ਸੋਨਮ ਸ਼ਰਮਾ ਸ.ਹ.ਸ ਛਦੌੜੀ ਨੇ ਦੂਸਰਾ, ਅਰਸ਼ਿਤਾ ਸ.ਸ.ਸ.ਸ ਬਕਾਪੁਰ ਨੇ ਤੀਸਰਾ, ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾ. ਸੁਖਜੀਤ ਸਿੰਘ ਪਨੇਸਰ, ਸਤਵਿੰਦਰ ਸਿੰਘ ਸੈਂਹਬੀ, ਸੰਜੀਵ ਕੁਮਾਰ ਪੋਜੇਵਾਲ, ਰਵਿੰਦਰ ਕੁਮਾਰ ਕੌਲਗੜ੍ਹ ਨੇ ਨਿਭਾਈ | ਇਸ ਰਵੀ ਕੁਮਾਰ, ਲੈਕ. ਰਜਿੰਦਰ ਕੁਮਾਰ ਬਛੌੜੀ, ਨਿਰਮਲ ਸਿੰਘ ਹੱਕਲਾ, ਸਤਵਿੰਦਰ ਸਿੰਘ ਸੈਂਹਬੀ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ | ਡਾ. ਸੁਖਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲਖਵਿੰਦਰ ਕੌਰ ਬਣੇ ਖੇਤੀਬਾੜੀ ਸਹਿਕਾਰੀ ਸਭਾ ਫਾਂਬੜਾ ਦੇ ਪ੍ਰਧਾਨ <br/> ਅਗਲੀ ਖ਼ਬਰ ਟੋਰੋਵਾਲ ਮਿਡਲ ਸਕੂਲ 'ਚ ਮਾਪੇ -ਅਧਿਆਪਕ ਮਿਲਣੀ <br/>
Ad Position 24