ਉੜਾਪੜ/ਲਸਾੜਾ, 20 ਦਸੰਬਰ (ਲਖਵੀਰ ਸਿੰਘ ਖੁਰਦ) - 'ਦੀ ਫਾਂਬੜਾ ਬਹੁ ਮੰਤਵੀ ਸਹਿਕਾਰੀ ਸਭਾ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਲਈ 1 ਦਸੰਬਰ ਨੂੰ ਰਿਟਰਨਿੰਗ ਅਫਸਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਸਭਾ ਨਾਲ ਜੁੜੇ ਹਿੱਸੇਦਾਰਾਂ ਦੇ ਇਜਲਾਸ ਵਿਚ ਸਾਰੀਆਂ ਹੀ ਧਿਰਾਂ ਨੇ ਸਰਬਸੰਮਤੀ ਨਾਲ ਕਮੇਟੀ ਦੇ 11 ਮੈਂਬਰਾਂ ਦੀ ਚੋਣ ਕੀਤੀ ਗਈ ਅਤੇ 18 ਦਸੰਬਰ ਨੂੰ ਪ੍ਰਧਾਨ ਦੀ ਚੋਣ ਕਰਨ ਲਈ ਚੁਣੇ ਗਏ ਮੈਂਬਰਾਂ ਦੀ ਮੀਟਿੰਗ ਹੋਈ | ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਪਰਮਜੀਤ ਮਾਹੀ ਨੇ ਦੱਸਿਆ ਕਿ ਇਹ ਸਭਾ ਅਧੀਨ ਤਿੰਨ ਪਿੰਡਾਂ ਫਾਂਬੜਾ, ਬੇਗੋਵਾਲ ਅਤੇ ਬੁਰਜ ਟਹਿਲਦਾਸ ਆਉਂਦੇ ਹਨ | ਜਿਸ ਵਿੱਚ ਫਾਂਬੜਾ ਅਤੇ ਬੁਰਜ ਟਹਿਲ ਦਾਸ ਜੋਨ ਤੋਂ ਚਾਰ-ਚਾਰ ਮੈਂਬਰ ਅਤੇ ਜੋਨ ਬੇਗੋਵਾਲ ਤੋਂ ਤਿੰਨ ਮੈਂਬਰ ਚੁਣੇ ਗਏ ਹਨ | ਨਵੇਂ ਚੁਣੇ ਗਏ ਮੈਂਬਰਾਂ ਵਿੱਚ ਬੁਰਜ ਟਹਿਲਦਾਸ ਜੋਨ ਤੋਂ ਜਗਦੀਸ਼ ਸਿੰਘ, ਚਰੰਜੀ ਲਾਲ, ਸ਼ੇਰ ਸਿੰਘ, ਭੁਪਿੰਦਰ ਸਿੰਘ, ਬੇਗੋਵਾਲ ਜੋਨ ਤੋਂ ਹੁਕਮ ਚੰਦ, ਸੋਮ ਨਾਥ, ਚਮਨ ਲਾਲ, ਫਾਂਬੜਾ ਜੋਨ ਤੋਂ ਲਖਵਿੰਦਰ ਕੌਰ, ਗੁਰਬਖਸ਼ ਕੌਰ, ਧਰਮ ਸਿੰਘ ਅਤੇ ਜਤਿੰਦਰ ਸਿੰਘ ਮੈਂਬਰ ਚੁਣੇ ਗਏ ਸਨ | ਸਭਾ ਦੇ ਪ੍ਰਧਾਨ ਦੀ ਚੋਣ ਲਈ ਚੱਲੀ ਪ੍ਰਕਿਰਿਆ ਵਿੱਚ ਕਮੇਟੀ ਮੈਂਬਰ ਜਗਦੀਸ਼ ਸਿੰਘ ਬੁਰਜ ਵਲੋਂ ਪ੍ਰਧਾਨ ਲਈ ਲਖਵਿੰਦਰ ਕੌਰ ਦਾ ਨਾਂ ਪੇਸ਼ ਕੀਤਾ ਗਿਆ | ਜਿਸ ਨੂੰ ਸਾਰਿਆਂ ਨੇ ਹੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ | ਸੋਮ ਨਾਥ ਬੇਗੋਵਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਹਾਰ ਪਾਕੇ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਲਖਵਿੰਦਰ ਕੌਰ ਨੇ ਕਿਹਾ ਕਿ ਉਹ ਸਭਾ ਦੀ ਬੇਹਤਰੀ ਲਈ ਸਾਰਿਆਂ ਮੈਂਬਰਾਂ ਦੇ ਸਹਿਯੋਗ ਨਾਲ ਸਖ਼ਤ ਮਿਹਨਤ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਲਖਵੀਰ ਸਿੰਘ ਫਾਂਬੜਾ, ਸਾਬਕਾ ਪ੍ਰਧਾਨ ਜਰਨੈਲ ਸਿੰਘ ਬੁਰਜ, ਅਜਮੇਰ ਸਿੰਘ ਬੁਰਜ, ਪਰਮਜੀਤ ਮਾਹੀ ਕੈਸ਼ੀਅਰ, ਚਰਨਜੀਤ ਸਿੰਘ ਬੇਗੋਵਾਲ, ਕਸ਼ਮੀਰ ਸਿੰਘ, ਪ੍ਰੇਮ ਚੰਦ ਸਾਬਕਾ ਸਰਪੰਚ, ਦਵਿੰਦਰ ਸਿੰਘ ਫਾਂਬੜਾ, ਸਕੱਤਰ ਸਿੰਘ, ਸੁਰਜੀਤ ਸਿੰਘ ਸੈਣੀ, ਜਸਵੀਰ ਲਾਲ, ਜੀਵਨ ਦਾਸ, ਅਯੋਧ ਸਿੰਘ ਅਤੇ ਸ਼ਿਵ ਰਾਮ ਆਦਿ ਵੀ ਹਾਜਰ ਸਨ |