ਨਵਾਂਸ਼ਹਿਰ, 20 ਦਸੰਬਰ (ਦੀਦਾਰ ਸਿੰਘ ਸ਼ੇਤਰਾ) - ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ) ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਇੱਕ ਦਿਨਾ ਓਰੀਐਨਟੇਸ਼ਨ ਪ੍ਰੋਗਰਾਮ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਅਧੀਨ ਓਰੀਐਨਟੇਸ਼ਨ ਪ੍ਰੋਗਰਾਮ ਫਾਰ ਟੀਚਰਜ਼ ਆਨ ਸੇਫਟੀ ਐਂਡ ਸਕਿਉਰਿਟੀ ਨਾਲ ਨਾਲ ਸਬੰਧਤ ਸਕੀਮਾਂ ਜਿਵੇਂ ਕਿ ਪੋਕਸੋ ਐਕਟ 2012, ਜੁਵੇਨਾਈਲ ਜਸਟਿਸ ਐਕਟ 2015, ਚਾਈਲਡ ਐਂਡ ਐਡੋਲਸੈਂਟ ਐਕਟ 1986, ਪ੍ਰੋਟੈਕਸ਼ਨ ਆਫ ਚਾਈਲ ਰਾਈਟ (ਸੀ. ਪੀ. ਸੀ. ਆਰ) ਐਕਟ 2005, ਆਰ. ਟੀ. ਈ ਐਕਟ 2009, ਸੁਪਰੀਮ ਕੋਰਟ ਜਜਮੈਂਟ ਐਨ. ਡੀ. ਐਮ. ਏ ਗਾਈਡਲਾਈਨਸ 2016, ਐਂਡ ਸਕਿਉਰਿਟੀ ਗਾਈਡਲਾਈਨਸ 2021, ਰੋਡ ਸੇਫਟੀ ਆਦਿ ਸਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਉਕਤ ਐਕਟਾਂ ਬਾਰੇ ਜਾਣਕਾਰੀ ਮਿਲ ਸਕੇ | ਕਰਵਾਏ ਗਏ ਇਕ ਦਿਨਾ ਪ੍ਰੋਗਰਾਮ 'ਚ ਟ੍ਰੇਨਰ ਸੋਨਾ ਸ਼ਰਮਾ ਸਾਇੰਸ ਮਿਸਟ੍ਰੈਸ ਪੀ. ਐਮ ਸ੍ਰੀ ਸ.ਸ.ਸ.ਸ ਰਾਹੋਂ ਨੇ ਸਾਈਬਰ ਅਪਰਾਧ/ਸੁਰੱਖਿਆ, ਏ. ਆਈ ਦੇ ਨੁਕਸਾਨ, ਤੇ ਇਸ ਤੋਂ ਸੁਰੱਖਿਅਤ ਰਹਿਣ ਲਈ ਨਿਯਮ, ਕਿਸ਼ੋਰ ਸਿੱਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਮਾਸਟਰ ਟ੍ਰੇਨਰ ਬਲਦੀਸ਼ ਲਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਪੋਕਸੋ ਐਕਟ ਦੀ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਅੱਜ ਦੀਆਂ ਧੀਆਂ ਨੂੰ ਸਮਾਜ ਵਿੱਚ ਸੁਰੱਖਿਅਤ ਰਹਿਣ ਲਈ ਕਿਵੇਂ ਪੋਕਸੋ ਐਕਟ ਦਾ ਲਾਭ ਲੈਣਾ ਚਾਹੀਦਾ ਹੈ | ਉਨ੍ਹਾਂ ਪੋਕਸੋ ਐਕਟ ਨਾਲ ਸਬੰਧਤ ਈ ਮੇਲ ਅਤੇ ਹੈਲਪ ਲਾਈਨ ਨੰਬਰ ਸਾਂਝੇ ਕੀਤੇ | ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਇੰਚਾਰਜ ਏ. ਐਸ. ਆਈ ਪ੍ਰਵੀਨ ਕੁਮਾਰ ਨੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਅਤੇ ਕਿਹਾ ਕਿ ਸਾਨੂੰ ਧੁੰਦ ਦੇ ਮੌਸਮ ਵਿੱਚ ਅਹਿਤਿਆਤ ਵਰਤਣਾ ਚਾਹੀਦਾ ਹੈ ਅਤੇ ਦੋ ਪਹੀਆ ਵਾਹਨ ਚਾਲਕ ਨੂੰ ਹੈਲਮਟ ਪਾ ਕੇ ਸੜਕ 'ਤੇ ਚੱਲਣਾ ਚਾਹੀਦਾ ਹੈ | ਪ੍ਰਵੀਨ ਕੁਮਾਰ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸਾਨੂੰ ਵਾਹਨਾਂ ਦੀ ਗਤੀ ਧੀਮੀ ਤੇ ਫਾਸਲਾ ਰੱਖ ਕੇ ਚੱਲਣਾ ਚਾਹੀਦਾ ਹੈ | ਇਸ ਮੌਕੇ 'ਤੇ ਡੀ. ਐਮ ਬਰਿੰਦਰ ਬੰਗਾ, ਮਾਸਟਰ ਟ੍ਰੇਨਰਜ ਬਲਦੀਸ਼ ਲਾਲ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸ਼.ਭ.ਸ ਨਗਰ, ਸੋਨਾ ਸ਼ਰਮਾ ਸਾਇੰਸ ਮਿਸਟ੍ਰੈਸ ਪੀ. ਐਮ. ਸ਼੍ਰੀ ਸ.ਸ.ਸ.ਸ ਰਾਹੋਂ (ਕੁ), ਸੁਭਾਸ਼ ਚੰਦਰ ਇੰਚਾਰਜ ਟ੍ਰੈਫਿਕ ਸ਼.ਭ.ਸ ਨਗਰ, ਪ੍ਰਵੀਨ ਕੁਮਾਰ ਟ੍ਰੈਫਿਕ ਐਜੂਕੇਸ਼ਨ ਸੈੱਲ ਸ਼.ਭ.ਸ ਨਗਰ, ਹਰਿੰਦਰ ਸਿੰਘ ਪੀ. ਐਮ ਸ੍ਰੀ ਸ.ਸ.ਸ.ਸ ਲੰਗੜੋਆ, ਬੀ. ਆਰ. ਸੀ, ਸਤਵਿੰਦਰ ਸਿੰਘ, ਜਤਿੰਦਰ ਸਿੰਘ ਪਾਬਲਾ, ਬਲਵੀਰ ਰਾਹੀ ਤੇ ਸੰਦੀਪ ਕੌਰ ਔੜ, ਜਸਵੀਰ ਪਾਲ ਸਿੰਘ, ਰਣਜੀਤ ਬੱਬਰ, ਪਵਨ ਕੁਮਾਰ ਆਦਿ ਹਾਜ਼ਰ ਸਨ |