27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੇਸੀ ਕਾਲਜ ਆਫ਼ ਐਜੂਕੇਸ਼ਨ ਨੇ ਸ਼ਹੀਦੀ ਦਿਵਸ 'ਤੇ ਕਰਵਾਇਆ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 23-12-2025
ਨਵਾਂਸ਼ਹਿਰ, 22 ਦਸੰਬਰ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ 'ਤੇ ਸਥਿਤ ਕੇਸੀ ਕਾਲਜ ਆਫ਼ ਐਜੂਕੇਸ਼ਨ 'ਚ ਕਾਲਜ ਪਿ੍ੰਸੀਪਲ ਡਾ. ਕੁਲਜਿੰਦਰ ਕੌਰ ਦੀ ਦੇਖ ਰੇਖ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ (ਪੁੱਤਰਾਂ), ਮਾਤਾ ਗੁਜਰ ਕੌਰ, ਮੋਤੀ ਰਾਮ ਮਹਿਰਾ, ਟੋਡਰ ਮੱਲ ਅਤੇ ਚਮਕੌਰ ਸਾਹਿਬ ਦੀ ਅਨਮੋਲ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ 'ਤੇ ਸੈਮੀਨਾਰ ਕਰਵਾਇਆ ਗਿਆ | ਮੰਚ 'ਤੇ ਬੋਲਦਿਆਂ ਕਾਲਜ ਪਿ੍ੰ. ਡਾ. ਕੁਲਜਿੰਦਰ ਕੌਰ, ਮੋਨਿਕਾ ਧੰਮ, ਵਿਦਿਆਰਥਣ ਹਰਪਿ੍ਆ ਕੌਰ, ਗਗਨਪ੍ਰੀਤ ਸਿੰਘ ਅਤੇ ਹਨੀਸ਼ ਹੈਰੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਆਪਣੇ ਧਰਮ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ | ਦੋ ਵੱਡੇ ਪੁੱਤਰ ਅਜੀਤ ਸਿੰਘ (18) ਅਤੇ ਜੁਝਾਰ ਸਿੰਘ (14) ਚਮਕੌਰ ਦੀ ਲੜਾਈ 'ਚ ਸ਼ਹੀਦ ਹੋ ਗਏ ਸਨ, ਜਦੋਂ ਕਿ ਛੋਟੇ ਪੁੱਤਰ ਜ਼ੋਰਾਵਰ ਸਿੰਘ (9) ਅਤੇ ਫਤਿਹ ਸਿੰਘ (6) ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ | ਮਾਤਾ ਗੁਜਰ ਕੌਰ ਦਾ ਵੀ ਇਸ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਕੁਰਬਾਨੀ ਨੂੰ ਵੀਰ ਬਾਲ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ | ਗਗਨਪ੍ਰੀਤ ਸਿੰਘ ਨੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦਾ ਇੱਕ ਪੋਸਟਰ ਬਣਾਇਆ, ਜੋ ਨੀਹਾਂ 'ਚ ਚਿਣਵਾਏ ਗਏ ਸੀ | ਉਨ੍ਹਾਂ ਨੇ ਜ਼ਫ਼ਰਨਾਮਾ ਵੀ ਸੁਣਾਇਆ | ਵਿਦਿਆਰਥੀਆਂ ਨੇ ਮੂਲ ਮੰਤਰ, ਚੌਪਈ ਸਾਹਿਬ ਅਤੇ ਜਪੁਜੀ ਸਾਹਿਬ ਦਾ ਪਾਠ ਕੀਤਾ | ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਅਜਿਹੇ ਸਮਾਗਮ ਵਿਦਿਆਰਥੀਂ ਅਤੇ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਨਾਲ ਜੋੜਦੇ ਹਨ |

Ad Position 22
No active advertisement
ਪਿਛਲੀ ਖ਼ਬਰ ਢਾਹਾਂ ਕਲੇਰਾਂ ਹਸਪਤਾਲ ਦੇ ਨਿਊਰੋਸਜਰਨ ਡਾ. ਸੈਣੀ ਨੇ ਕੋਮਾ 'ਚ ਗਏ ਨੌਜਵਾਨ ਦੀ ਜਾਨ ਬਚਾਈ <br/> ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਇਆ ਮਿਲਣੀ ਸਮਾਗਮ <br/>
Ad Position 24