27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਢਾਹਾਂ ਕਲੇਰਾਂ ਹਸਪਤਾਲ ਦੇ ਨਿਊਰੋਸਜਰਨ ਡਾ. ਸੈਣੀ ਨੇ ਕੋਮਾ 'ਚ ਗਏ ਨੌਜਵਾਨ ਦੀ ਜਾਨ ਬਚਾਈ <br/>

Ad Position 21
No active advertisement
ਅਜੀਤ ਡੈਸਕ 23-12-2025
ਬੰਗਾ, 22 ਦਸੰਬਰ (ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਵੱਲੋਂ ਬੀਤੇ ਦਿਨੀਂ ਪਿੰਡ ਮਜਾਰੀ ਕੋਲ ਫਲਾਈਓਵਰ ਦੇ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਅਤੇ ਬੇਹੋਸ਼ ਹੋ ਚੁੱਕੇ ਪਿੰਡ ਕਰੀਹਾ ਦੇ ਵਾਸੀ 10+1 ਜਮਾਤ ਦੇ ਵਿਦਿਆਰਥੀ 19 ਸਾਲਾ ਵਿਸ਼ਾਲ ਸਿੰਘ ਦੀ ਜਾਨ ਬਿਨਾਂ ਅਪਰੇਸ਼ਨ ਬਚਾਈ ਹੈ | ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਹਸਪਤਾਲ ਦੀ ਐਮਰਜੈਂਸੀ 'ਚ ਬੁਰੀ ਤਰ੍ਹਾਂ ਜ਼ਖਮੀ ਮਰੀਜ਼ ਵਿਸ਼ਾਲ ਸਿੰਘ ਨੂੰ ਭਰਤੀ ਕਰਵਾਇਆ ਸੀ | ਡਾਕਟਰੀ ਜਾਂਚ ਦੌਰਾਨ ਉਹ ਪੂਰੀ ਤਰ੍ਹਾਂ ਬੇਹੋਸ਼ ਸੀ | ਹਸਪਤਾਲ ਵਿਚ ਸਿਰ ਦੀ ਸੀ.ਟੀ.ਸੈਕਨ ਕਰਵਾਉਣ ਅਤੇ ਹੋਰ ਕੀਤੇ ਟੈਸਟਾਂ ਅਤੇ ਵਿਸ਼ੇਸ਼ ਸਕੈਨਾਂ ਦੀ ਮਦਦ ਨਾਲ ਉਸ ਦੀ ਪੂਰੀ ਜਾਂਚ ਕੀਤੀ ਗਈ | ਜਾਂਚ ਵਿਚ ਪਾਇਆ ਗਿਆ ਕਿ ਐਕਸੀਡੈਂਟ ਹੋਣ ਮੌਕੇ ਉਸ ਦੇ ਸਿਰ ਅੰਦਰ ਗੰਭੀਰ ਸੱਟ ਲੱਗ ਗਈ ਸੀ, ਜਿਸ ਕਰਕੇ ਉਹ ਕੋਮਾ ਵਾਲੀ ਹਾਲਤ ਵਿੱਚ ਜਾ ਚੁੱਕਾ ਸੀ | ਮਰੀਜ਼ ਵਿਸ਼ਾਲ ਸਿੰਘ ਦੀ ਅਜਿਹੀ ਬਹੁਤ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੀ ਜਾਨ ਬਚਾਉਣ ਲਈ ਬਿਨਾ ਅਪਰੇਸ਼ਨ ਕੀਤੇ ਇਲਾਜ ਕਰਨ ਦਾ ਫੈਸਲਾ ਲਿਆ ਗਿਆ | ਡਾ. ਸੈਣੀ ਨੇ ਹਸਪਤਾਲ ਦੇ ਆਈ. ਸੀ. ਯੂ. ਵਿੱਚ ਉਸ ਨੂੰ ਦਾਖਲ ਕਰਕੇ ਵਿਸ਼ੇਸ਼ ਦਵਾਈਆਂ ਨਾਲ ਇਲਾਜ ਕਰਨਾ ਆਰੰਭ ਕੀਤਾ ਗਿਆ | ਡਾਕਟਰ ਸੈਣੀ ਅਤੇ ਸਮੂਹ ਸਟਾਫ ਦੀ ਦਿਨ ਰਾਤ ਇਲਾਜ ਕਰਨ ਲਈ ਕੀਤੀ ਮਿਹਨਤ ਨਾਲ ਮਰੀਜ਼ ਦੀ ਬੇਹੋਸ਼ੀ ਦਸਵੇਂ ਦਿਨ ਟੁੱਟੀ ਅਤੇ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ | ਜਦੋਂ ਕਿ 22ਵੇਂ ਦਿਨ ਉਹ ਬੋਲਣ ਦੇ ਕਾਬਲ ਹੋ ਗਿਆ | ਹੁਣ 19 ਸਾਲਾ ਵਿਸ਼ਾਲ ਸਿੰਘ ਬਿਲਕੁੱਲ ਤੰਦਰੁਸਤ ਹੈ ਅਤੇ ਆਪਣੇ ਸਕੂਲ ਪੜ੍ਹਨ ਜਾਂਦਾ ਹੈ | ਇਸ ਮੌਕੇ ਗੱਲਬਾਤ ਕਰਦੇ ਉਸ ਦੇ ਪਿਤਾ ਕੁਲਦੀਪ ਸਿੰਘ ਬਹੁਤ ਖੁਸ਼ ਸਨ ਅਤੇ ਉਹਨਾਂ ਨੇ ਡਾ. ਜਸਦੀਪ ਸਿੰਘ ਸੈਣੀ ਅਤੇ ਉਹਨਾਂ ਦੀ ਪੂਰੀ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ | ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਡਾ. ਜਸਦੀਪ ਸਿੰਘ ਸੈਣੀ ਅਤੇ ਸਮੂਹ ਮੈਡੀਕਲ ਟੀਮ ਨੂੰ 19 ਸਾਲ ਦੇ ਨੌਜਵਾਨ ਦਾ ਵਧੀਆ ਇਲਾਜ ਕਰਨ ਲਈ ਵਧਾਈ ਦਿੱਤੀ | ਇਸ ਮੌਕੇ ਮਰੀਜ਼ ਵਿਸ਼ਾਲ ਸਿੰਘ ਦੇ ਨਾਲ ਉਸ ਦੇ ਪਿਤਾ ਕੁਲਦੀਪ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੇਸੀ ਕਾਲਜ ਆਫ਼ ਐਜੂਕੇਸ਼ਨ ਨੇ ਸ਼ਹੀਦੀ ਦਿਵਸ 'ਤੇ ਕਰਵਾਇਆ ਸੈਮੀਨਾਰ <br/>
Ad Position 24